Diljit Dosanjh On Cockroach Janta Party Protest : ਪੰਜਾਬੀ ਗਾਇਕ ਅਤੇ ਅਦਾਕਾਰ ਦਿਲਜੀਤ ਦੋਸਾਂਝ (Diljit Dosanjh ) ਆਪਣੇ ਬਿਆਨਾਂ, ਕਨਸਰਟਾਂ ਅਤੇ ਫ਼ਿਲਮਾਂ ਨੂੰ ਲੈ ਕੇ ਅਕਸਰ ਚਰਚਾ ਵਿੱਚ ਰਹਿੰਦੇ ਹਨ। ਇਨ੍ਹਾਂ ਦਿਨਾਂ ਉਹ ਆਪਣੀ ਫ਼ਿਲਮ ਮੈਂ ਵਾਪਸ ਆਵਾਂਗਾ’ ਨੂੰ ਲੈ ਕੇ ਸੁਰਖੀਆਂ ਵਿੱਚ ਹਨ। ਇਸੇ ਦੌਰਾਨ ਉਹ ਇੰਸਟਾਗ੍ਰਾਮ ‘ਤੇ ਲਾਈਵ ਆਏ ਅਤੇ ਆਪਣੇ ਪ੍ਰਸ਼ੰਸਕਾਂ ਨਾਲ ਗੱਲਬਾਤ ਕੀਤੀ। ਇਸ ਦੌਰਾਨ ਜਦੋਂ ਉਨ੍ਹਾਂ ਤੋਂ ਦਿੱਲੀ ਦੇ ਜੰਤਰ-ਮੰਤਰ ‘ਤੇ ਚੱਲ ਰਹੇ ਕਾਕਰੋਚ ਜਨਤਾ ਪਾਰਟੀ ( Cockroach Janta Party Protest) ਦੇ ਪ੍ਰਦਰਸ਼ਨ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਇਸ ‘ਤੇ ਕੋਈ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ ਅਤੇ ਕਿਹਾ ਕਿ ਉਨ੍ਹਾਂ ਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ।
ਕਾਕਰੋਚ ਜਨਤਾ ਪਾਰਟੀ ਦੇ ਪ੍ਰਦਰਸ਼ਨ ‘ਤੇ ਕੀ ਬੋਲੇ ਦਿਲਜੀਤ?
ਇੰਸਟਾਗ੍ਰਾਮ ਲਾਈਵ ਦੌਰਾਨ ਦਿਲਜੀਤ ਦੋਸਾਂਝ ਨੇ ਕਿਹਾ, “ਜੰਤਰ-ਮੰਤਰ ‘ਤੇ ਕਿਹੜਾ ਪ੍ਰੋਟੈਸਟ ਚੱਲ ਰਿਹਾ ਹੈ ਬ੍ਰੋ? ਮੈਨੂੰ ਇਨ੍ਹਾਂ ਪ੍ਰੋਟੈਸਟਾਂ ਤੋਂ ਦੂਰ ਹੀ ਰੱਖੋ। ਮੈਂ ਇੱਕ ਆਰਟਿਸਟ ਹਾਂ, ਕੋਈ ਨੇਤਾ ਨਹੀਂ। ਜ਼ਿੰਦਗੀ ਵਿੱਚ ਹਰ ਚੀਜ਼ ਕਦੇ ਵੀ ਪੂਰੀ ਤਰ੍ਹਾਂ ਠੀਕ ਨਹੀਂ ਹੋ ਸਕਦੀ। ਇਸ ਦੁਨੀਆ ਵਿੱਚ ਸਭ ਕੁਝ ਕਦੇ ਵੀ ਠੀਕ ਨਹੀਂ ਹੋਵੇਗਾ। ਸਾਰਾ ਸੰਸਾਰ ਦੁਖੀ ਹੈ। ਜੋ ਪ੍ਰੋਟੈਸਟ ਕਰ ਰਹੇ ਹਨ, ਉਨ੍ਹਾਂ ਨੂੰ ਵੀ ਮੁਬਾਰਕ ਅਤੇ ਜਿਨ੍ਹਾਂ ਲਈ ਪ੍ਰੋਟੈਸਟ ਹੋ ਰਿਹਾ ਹੈ, ਉਨ੍ਹਾਂ ਨੂੰ ਵੀ ਮੁਬਾਰਕ। ਮੈਨੂੰ ਇਸ ਬਾਰੇ ਕੁਝ ਨਹੀਂ ਪਤਾ।
ਕਿਉਂ ਹੋ ਰਿਹਾ ਹੈ ਕਾਕਰੋਚ ਜਨਤਾ ਪਾਰਟੀ ਦਾ ਪ੍ਰਦਰਸ਼ਨ?
ਜੇਕਰ ਕਾਕਰੋਚ ਜਨਤਾ ਪਾਰਟੀ ਦੇ ਪ੍ਰਦਰਸ਼ਨ ਦੀ ਗੱਲ ਕਰੀਏ ਤਾਂ ਦਿੱਲੀ ਦੇ ਜੰਤਰ-ਮੰਤਰ ‘ਤੇ ਇਹ ਵਿਰੋਧ ਪ੍ਰਦਰਸ਼ਨ ਪੇਪਰ ਲੀਕ ਅਤੇ ਹੋਰ ਕਥਿਤ ਗੜਬੜੀਆਂ ਦੇ ਖ਼ਿਲਾਫ਼ ਕੀਤਾ ਜਾ ਰਿਹਾ ਹੈ।ਪ੍ਰਦਰਸ਼ਨਕਾਰੀਆਂ ਵੱਲੋਂ ਕੇਂਦਰੀ ਸਿੱਖਿਆ ਮੰਤਰੀ ਧਰਮੇਂਦਰ ਪ੍ਰਧਾਨ ਦੇ ਅਸਤੀਫ਼ੇ ਦੀ ਮੰਗ ਕੀਤੀ ਜਾ ਰਹੀ ਹੈ।
ਫ਼ਿਲਮ ‘ਮੈਂ ਵਾਪਸ ਆਵਾਂਗਾ’ ਨੂੰ ਮਿਲ ਰਿਹਾ ਹੈ ਵਧੀਆ ਰਿਸਪਾਂਸ
ਦਿਲਜੀਤ ਦੋਸਾਂਝ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਦੀ ਫ਼ਿਲਮ ‘ਮੈਂ ਵਾਪਸ ਆਵਾਂਗਾ ਨੂੰ ਦਰਸ਼ਕਾਂ ਵੱਲੋਂ ਚੰਗਾ ਪਿਆਰ ਮਿਲ ਰਿਹਾ ਹੈ। ਬਾਕਸ ਆਫਿਸ ‘ਤੇ ਵੀ ਫ਼ਿਲਮ ਸ਼ਾਨਦਾਰ ਪ੍ਰਦਰਸ਼ਨ ਕਰ ਰਹੀ ਹੈ। ਸੈਕਨਿਲਕ ਦੇ ਅਨੁਸਾਰ, ਫ਼ਿਲਮ ਨੇ 21 ਦਿਨਾਂ ਵਿੱਚ **51.15 ਕਰੋੜ ਰੁਪਏ ਦਾ ਨੈੱਟ ਕਲੈਕਸ਼ਨ ਕਰ ਲਿਆ ਹੈ।
Sunny Deol ਹੋਏ ਭਾਵੁਕ! ਵੇਖੋ ਪੰਜਾਬ ਲਈ ਕੀ ਕਿਹਾ