ਟ੍ਰਿਬਿਊਨ ਵੈੱਬ ਡੈਸਕ
ਚੰਡੀਗੜ੍ਹ, 17 ਅਗਸਤ
ਮੁੰਬਈ ਵਿੱਚ ਇੱਕ ਏਸੀ ਲੋਕਲ ਟਰੇਨ ਵਿੱਚ ਇੱਕ ਯਾਤਰੀ ਨੇ ਟੀਟੀਈ ਦੀ ਕੁੱਟਮਾਰ ਕੀਤੀ ਜਿਸ ਦਾ ਵੀਡੀਓ ਵਾਇਰਲ ਹੋ ਗਿਆ ਹੈ। ਇਹ ਘਟਨਾ ਉਦੋਂ ਵਾਪਰੀ ਜਦੋਂ ਚਰਚਗੇਟ ਤੋਂ ਵਿਰਾਰ ਜਾ ਰਹੇ ਬਿਨਾਂ ਟਿਕਟ ਯਾਤਰੀ ਨੂੰ ਟਿਕਟ ਨਾ ਹੋਣ ਕਾਰਨ ਜੁਰਮਾਨਾ ਭਰਨ ਲਈ ਕਿਹਾ ਗਿਆ। ਯਾਤਰੀ ਦੀ ਪਛਾਣ ਅਨਿਕੇਤ ਭੌਂਸਲੇ ਵਜੋਂ ਹੋਈ ਜਦਕਿ ਟਿਕਟ ਚੈਕਰ ਦੀ ਪਛਾਣ ਜਸਬੀਰ ਸਿੰਘ ਵਜੋਂ ਹੋਈ। ਜਸਬੀਰ ਸਿੰਘ ਨੇ ਜਦੋਂ ਅਨਿਕੇਤ ਤੋਂ ਟਿਕਟ ਨਾ ਹੋਣ’ਤੇ ਜੁਰਮਾਨਾ ਭਰਨ ਲਈ ਕਿਹਾ ਤਾਂ ਉਸ ਨੇ ਜਸਬੀਰ ’ਤੇ ਹਮਲਾ ਕਰ ਦਿੱਤਾ। ਇਸ ਘਟਨਾ ਦੀ ਵੀਡੀਓ ਵਾਇਰਲ ਹੋਈ ਹੈ ਜਿਸ ਵਿੱਚ ਭੌਂਸਲੇ ਅਤੇ ਹੋਰ ਯਾਤਰੀਆਂ ਨੂੰ ਜਸਬੀਰ ਸਿੰਘ ਨਾਲ ਲੜਦੇ ਹੋਏ ਤੇ ਉਸ ਦੀ ਕਮੀਜ਼ ਪਾੜਦੇ ਹੋਏ ਦਿਖਾਇਆ ਗਿਆ ਹੈ। ਇਸ ਘਟਨਾ ਤੋਂ ਬਾਅਦ ਅਨਿਕੇਤ ਨੇ ਆਪਣੀ ਗਲਤੀ ਮੰਨ ਲਈ ਅਤੇ ਅਧਿਕਾਰੀਆਂ ਤੋਂ ਲਿਖਤੀ ਮੁਆਫੀ ਮੰਗ ਲਈ।
News Source link
#ਮਬਈ #ਰਲ #ਟਕਟ #ਨ #ਹਣ #ਤ #ਜਰਮਨ #ਮਗਣ #ਤ #ਟਟ #ਤ #ਹਮਲ