ਡਾ. ਕੁਲਦੀਪ ਸਿੰਘ
ਯੂਨੈਸਕੋ ਵੱਲੋਂ ਮਾਤ-ਭਾਸ਼ਾ ਦੇ ਸਵਾਲ ’ਤੇ ਚਿੰਤਾ ਪ੍ਰਗਟ ਕਰਦਿਆਂ ਇਸ ਵਾਰ ਥੀਮ ਦਿੱਤਾ ਗਿਆ ਹੈ, ‘ਬਹੁ-ਭਾਸ਼ਾਈ ਸਿੱਖਿਆ-ਅਜੋਕੀ ਸਿੱਖਿਆ ਦੀਆਂ ਤਬਦੀਲੀਆਂ ਦੇ ਪ੍ਰਸੰਗ ਵਿੱਚ’। ਇਸ ਵਿੱਚ ਖਦਸ਼ਾ ਪ੍ਰਗਟ ਕੀਤਾ ਗਿਆ ਹੈ ਕਿ ਦੁਨੀਆ ਭਰ ਵਿੱਚ 6 ਹਜ਼ਾਰ ਤੋਂ ਵੱਧ ਵੱਖ ਵੱਖ ਮਾਤ-ਭਾਸ਼ਾਵਾਂ ਜਿਨ੍ਹਾਂ ਦੀ ਗਿਣਤੀ ਕੁੱਲ ਭਾਸ਼ਾਵਾਂ ਦਾ 43 ਪ੍ਰਤੀਸ਼ਤ ਬਣਦੀ ਹੈ, ਉਹ ਖਤਮ ਹੋਣ ਦੇ ਖ਼ਤਰੇ ਵੱਲ ਵਧ ਰਹੀਆਂ ਹਨ। ਇਸ ਦੇ ਨਾਲ ਹੀ ਆਧੁਨਿਕ ਡਿਜੀਟਲ ਟੈਕਨਾਲੋਜੀ ਰਾਹੀਂ ਸਿਰਫ਼ 100 ਭਾਸ਼ਾਵਾਂ ਹੀ ਗਿਆਨ ਦਾ ਅਦਾਨ ਪ੍ਰਦਾਨ ਕਰਨ ਦੇ ਸਮਰੱਥ ਹਨ। ਅਜਿਹੀ ਸਥਿਤੀ ਵਿੱਚ ਵੱਖੋ-ਵੱਖ ਖਿੱਤਿਆਂ ਦੀਆਂ ਮਾਤ-ਭਾਸ਼ਾਵਾਂ ਚੁਣੌਤੀ ਨਾਲ ਜੂਝ ਰਹੀਆਂ ਹਨ। ਇਸ ਦਾ ਬੁਨਿਆਦੀ ਕਾਰਨ ਵੱਖ-ਵੱਖ ਦੇਸ਼ ਵਿੱਚ ਮਾਤ-ਭਾਸ਼ਾ ਦੀ ਥਾਂ ਦੂਜੀਆਂ ਭਾਸ਼ਾਵਾਂ ਵਿੱਚ ਸਕੂਲ ਪੱਧਰ ਤੋਂ ਲੈ ਕੇ ਉਚੇਰੀ ਸਿੱਖਿਆ ਤੱਕ ਦੀ ਪੜ੍ਹਾਈ ਦਿੱਤੀ ਜਾਂਦੀ ਹੈ।
ਇਸ ਨਾਲ ਸਦੀਆਂ ਤੋਂ ਵੱਖ-ਵੱਖ ਭਾਸ਼ਾਵਾਂ ਰਾਹੀਂ ਵਿਕਸਤ ਹੋਇਆ ਸੱਭਿਆਚਾਰ ਕਈ ਕਿਸਮ ਦੀਆਂ ਖੜੋਤਾਂ ਨਾਲ ਜੂਝ ਰਿਹਾ ਹੈ। ਇਸ ਦਾ ਪ੍ਰਭਾਵ ਇਹ ਪੈ ਰਿਹਾ ਹੈ ਕਿ ਵੱਖ ਵੱਖ ਖਿੱਤਿਆਂ ਵਿੱਚ ਜੋ ਰੋਸ਼ਨ ਦਿਮਾਗ਼ ਵਿਕਸਤ ਹੋਣ ਦੀ ਪ੍ਰਕਿਰਿਆ ਮਾਤ-ਭਾਸ਼ਾ ਰਾਹੀਂ ਹੋਣੀ ਸੀ, ਉਹ ਇੱਕ ਕਿਸਮ ਨਾਲ ਸੰਕਟਗ੍ਰਸਤ ਵੀ ਹੋ ਗਈ ਹੈ। ਕੋਠਾਰੀ ਕਮਿਸ਼ਨ (1964-66) ਨੇ ਤਾਂ ਮੱਦ 1.51 ਵਿੱਚ ਦਰਜ ਕੀਤਾ ਹੈ ਕਿ ਵੱਖ ਵੱਖ ਮਾਤ-ਭਾਸ਼ਾਵਾਂ ਰਾਹੀਂ ਜਿੱਥੇ ਦੇਸ਼ ਦੀ ਵਿਭਿੰਨਤਾ ਵਿੱਚ ਵਿਕਾਸ ਹੁੰਦਾ ਹੈ, ਉੱਥੇ ਗਿਆਨ ਅਤੇ ਵਿਗਿਆਨ ਦੇ ਖੇਤਰ ਵਿੱਚ ਮਾਤ-ਭਾਸ਼ਾ ਰਾਹੀਂ ਕਰਵਾਈ ਜਾਣ ਵਾਲੀ ਪੜ੍ਹਾਈ ਰਾਹੀਂ ਵਿਗਿਆਨਕ ਸੋਝੀ ਅਤੇ ਦ੍ਰਿਸ਼ਟੀਕੋਣ ਜਨ ਸਮੂਹ ਵਿੱਚ ਵਿਕਸਤ ਹੋਣ ਦੀਆਂ ਸੰਭਾਵਨਾਵਾਂ ਉਤਪੰਨ ਹੁੰਦੀਆਂ ਹਨ। ਇਸ ਕਰਕੇ ਹੀ ਉਨ੍ਹਾਂ ਇੱਥੋਂ ਤੱਕ ਕਿਹਾ ਕਿ ਦੇਸ਼ ਦੀ ਹੋਣੀ ਕਲਾਸ ਰੂਮਾਂ ਵਿੱਚ ਢਲਦੀ ਹੈ ਜਿਸ ਕਿਸਮ ਦੇ ਕਲਾਸ ਰੂਮ ਹੋਣਗੇ ਉਸ ਕਿਸਮ ਦਾ ਦੇਸ਼ ਹੋਵੇਗਾ। ਸਾਂਝੇ ਸਕੂਲਾਂ ਦੀ ਸਿਰਜਣਾ ਨਾਲ ਸਾਂਝਾ ਸਮਾਜ ਬਣੇਗਾ। ਸਿੱਖਿਆ ਦੀ ਸਮੁੱਚੀ ਪ੍ਰਕਿਰਿਆ ਦਾ ਕੇਂਦਰ ਬਿੰਦੂ ਸਕੂਲ ਹੀ ਹੁੰਦੇ ਹਨ ਜਿੱਥੇ ਸਰੀਰਕ ਤੋਂ ਲੈ ਕੇ ਮਾਨਸਿਕ ਤੇ ਬੌਧਿਕ ਪੱਧਰ ’ਤੇ ਵੱਖ-ਵੱਖ ਜਾਤਾਂ, ਜਮਾਤਾਂ ਤੇ ਧਰਮਾਂ ਦੇ ਬੱਚੇ ਆਪਸ ਵਿੱਚ ਘੁਲਮਿਲ ਕੇ ਗਿਆਨ ਹੀ ਨਹੀਂ ਹਾਸਲ ਕਰਦੇ ਬਲਕਿ ਇੱਕ ਦੂਸਰੇ ਦੇ ਜੀਵਨ-ਜਾਚ ਦੇ ਤਜਰਬਿਆਂ ਨੂੰ ਅਚੇਤ ਤੇ ਸੁਚੇਤ ਰੂਪ ਵਿੱਚ ਸਾਂਝੇ ਕਰਦੇ ਹਨ। ਇਸ ਨਾਲ ਸਮਾਜਿਕ ਭਾਈਚਾਰੇ ਦੇ ਸਮਾਜੀਕਰਨ ਦੀ ਨੀਂਹ ਰੱਖੀ ਜਾਂਦੀ ਹੈ। ਇਸ ਦੇ ਨਾਲ ਹੀ ਵੱਖ ਵੱਖ ਸੱਭਿਆਚਾਰਾਂ, ਮੁੱਲਾਂ ਅਤੇ ਜੀਵਨ ਦੀਆਂ ਵੱਖ-ਵੱਖ ਪਰਤਾਂ ਇੱਕ ਦੂਸਰੇ ਨਾਲ ਘੁਲਮਿਲ ਜਾਂਦੀਆਂ ਹਨ।
ਸਾਡਾ ਤਾਂ ਦੇਸ਼ ਹੀ ਵਿਲੱਖਣ ਹੈ ਜਿੱਥੇ 700 ਤੋਂ ਵੱਧ ਭਾਸ਼ਾਵਾਂ ਹਨ ਅਤੇ ਕਈ ਕਿਸਮ ਦੇ ਸੱਭਿਆਚਾਰ ਤੇ ਸਿੱਖਿਅਕ ਢੰਗਾਂ ਤੋਂ ਲੈ ਕੇ ਜੀਵਨ ਜਿਊਣ ਦੇ ਤਰੀਕੇ ਵੀ ਹਨ। ਇਸ ਦੇ ਨਾਲ ਹੀ ਸਮਾਜਿਕ ਚੌਗਿਰਦਾ, ਇੱਛਾਵਾਂ, ਵਿਅਕਤੀਤਵ ਤੇ ਸੂਝ ਸਮਝ ਦੇ ਟੀਚੇ ਆਪਸ ਵਿੱਚ ਇੱਕ ਦੂਸਰੇ ਦੇ ਵਿਕਾਸ ਅਤੇ ਸੰਭਾਵਨਾਵਾਂ ਨੂੰ ਪ੍ਰਭਾਵਿਤ ਕਰਦੇ ਹਨ। ਵੱਖ-ਵੱਖ ਵਿਦਿਅਕ ਚਿੰਤਕਾਂ ਦਾ ਵੀ ਵਿਚਾਰ ਹੈ ਕਿ ਜਾਤਾਂ, ਧਰਮਾਂ ਅਤੇ ਜਮਾਤਾਂ ਦੀਆਂ ਦੀਵਾਰਾਂ ਟੁੱਟਦੀਆਂ ਹਨ ਅਤੇ ਭਵਿੱਖ ਦੇ ਸਮਾਜ ਦੀਆਂ ਬੁਨਿਆਦਾਂ ਮਜ਼ਬੂਤੀ ਨਾਲ ਵਿਕਸਤ ਹੋਣ ਦਾ ਸਿਲਸਿਲਾ ਸ਼ੁਰੂ ਹੁੰਦਾ ਹੈ। ਇਸੇ ਤਰ੍ਹਾਂ ਅਨਭੋਲ ਮਨਾਂ ਵਿੱਚ ਸਮਾਜੀਕਰਨ ਦੀਆਂ ਕਦਰਾਂ ਕੀਮਤਾਂ ਤੇ ਉਨ੍ਹਾਂ ਦੇ ਟੀਚਿਆਂ ਉੱਪਰ ਹੀ ਬੱਚਿਆਂ ਦਾ ਵਿਅਕਤੀਤਵ ਉਸਰਦਾ ਹੈ। ਸਕੂਲਾਂ ਵਿੱਚ ਹੀ ਵਿਅਕਤੀਤਵ ਦੀ ਉਸਾਰੀ ਪੜ੍ਹਾਈ ਦੀ ਪ੍ਰਕਿਰਿਆ, ਸਿਲੇਬਸਾਂ ਅਤੇ ਅਧਿਆਪਕਾਂ ਦੇ ਕਾਰਵਿਹਾਰ ਨਾਲ ਬੜੀ ਨੇੜੇ ਤੋਂ ਜੁੜੀ ਹੁੰਦੀ ਹੈ। ਇਸ ਕਰਕੇ ਅਧਿਆਪਕਾਂ ਦੀਆਂ ਗਤੀਵਿਧੀਆਂ ਅਤੇ ਉਨ੍ਹਾਂ ਦੇ ਰੋਜ਼ਮਰਾ ਦੇ ਪੜ੍ਹਾਉਣ ਢੰਗਾਂ ਰਾਹੀਂ ਸੰਵੇਦਨਸ਼ੀਲ ਬੱਚਿਆਂ ਦੇ ਵਿਅਕਤੀਤਵ ਤੋਂ ਲੈ ਕੇ ਅਕਾਦਮਿਕ ਪੱਧਰ ਦੀ ਉਸਾਰੀ ਦਾ ਸਿਲਸਿਲਾ ਉਤਪੰਨ ਹੁੰਦਾ ਹੈ, ਜੋ ਜੀਵਨ ਭਰ ਚੱਲਦਾ ਹੈ। 1892 ਵਿੱਚ ਜੌਨ ਲੌਕ ਦਾ ਖਿਆਲ ਸੀ ਕਿ ਬੱਚਿਆਂ ਦੇ ਮਨ ਅਜਿਹੇ ਹੁੰਦੇ ਹਨ ਜਿਹੜੇ ਪਾਣੀ ਦੀਆਂ ਛੱਲਾਂ ਵਾਂਗ ਮਾਤ ਭਾਸ਼ਾ ਦੀ ਪ੍ਰਕਿਰਿਆ ਰਾਹੀਂ ਇੱਧਰ ਉੱਧਰ ਮੋੜੇ ਜਾ ਸਕਦੇ ਹਨ। ਉਨ੍ਹਾਂ ਵਿੱਚ ਨਵੇਂ ਰਸਤਿਆਂ ’ਤੇ ਮੁੜਨ ਅਤੇ ਵਿਕਸਤ ਕਰਨ ਦੀਆਂ ਸਮਰੱਥਾਵਾਂ ਹੁੰਦੀਆਂ ਹਨ। ਰੂਸੋ ਨੇ ਤਾਂ ਇੱਥੋਂ ਤੱਕ ਕਿਹਾ ਹੈ ਕਿ ਬੱਚਾ ਕੁਦਰਤ ਦੀ ਗੋਦ ਵਿੱਚੋਂ ਆਉਂਦਾ ਹੈ ਅਤੇ ਮਾਤ-ਭਾਸ਼ਾ ਉਸ ਨੂੰ ਵੱਖ-ਵੱਖ ਕਿਸਮ ਦੀਆਂ ਕਿਰਿਆਵਾਂ ਅਤੇ ਪ੍ਰਕਿਰਿਆਵਾਂ ਰਾਹੀਂ ਵਿਕਸਤ ਹੋਣ ਦਾ ਰਾਹ ਖੋਲ੍ਹਦੀ ਹੈ। ਜੇ ਬੱਚੇ ਨੂੰ ਸਹੀ ਢੰਗ ਦੀ ਸਿੱਖਿਆ ਨਾ ਪ੍ਰਦਾਨ ਕੀਤੀ ਜਾਵੇ ਤਾਂ ਕਈ ਵਾਰੀ ਭੈੜੇ ਸਮਾਜ ਵਿੱਚ ਭਾਸ਼ਾ ਦੀਆਂ ਪੁਰਾਤਨ ਪ੍ਰਾਪਤੀਆਂ ਨੂੰ ਸਮਝੇ ਤੋਂ ਬਿਨਾਂ ਅਤੇ ਅਲੱਗ ਥਲੱਗ ਰਹਿਣ ਕਰਕੇ ਅਜਿਹੇ ਆਲੇ ਦੁਆਲੇ ਦੀ ਸਿਰਜਣਾ ਕਰ ਲੈਂਦਾ ਹੈ ਜਿਸ ਨਾਲ ਭਵਿੱਖ ਵਿੱਚ ਸਮਾਜ ਨੂੰ ਬਰਬਾਦ ਵੀ ਕਰ ਸਕਦਾ ਹੈ ਤੇ ਤਬਦੀਲ ਵੀ ਕਰ ਸਕਦਾ ਹੈ, ਪਰ ਇਹ ਸਭ ਕੁਝ ਸਕੂਲ ਅਤੇ ਉਸ ਵਿਚਲੀ ਮਾਤ-ਭਾਸ਼ਾ ਵਿੱਚ ਜਾਂ ਬੇਗਾਨੀ ਭਾਸ਼ਾ ਵਿੱਚ ਦਿੱਤੀ ਜਾਣ ਵਾਲੀ ਸਿੱਖਿਆ ’ਤੇ ਨਿਰਭਰ ਕਰਦਾ ਹੈ। ਤਾਂ ਹੀ ਤਾਂ ਕਿਹਾ ਜਾਂਦਾ ਹੈ ਕਿ ਜਿਵੇਂ ਪੌਦੇ ਕੁਦਰਤ ’ਚ ਝੂਮਦੇ ਹਨ ਅਤੇ ਬੱਚੇ ਸਕੂਲ ਵਿੱਚ ਆਪਣੀ ਮਾਤ-ਭਾਸ਼ਾ ਰਾਹੀਂ ਮੌਲਦੇ ਹਨ। ਸਮਾਜ ਦਾ ਵਿਕਾਸ ਸਿੱਖਿਆ ਪ੍ਰਬੰਧ ਦੀਆਂ ਵੱਖ ਵੱਖ ਤੰਦਾਂ ਨਾਲ ਨੇੜੇ ਤੋਂ ਜੁੜਿਆ ਹੁੰਦਾ ਹੈ।
ਪਰ ਜਿਸ ਕਿਸਮ ਨਾਲ ਪਿਛਲੇ ਪੰਜ ਦਹਾਕਿਆਂ ਤੋਂ ਪੰਜਾਬ ਦੇ ਸਕੂਲ ਪੱਧਰ ’ਤੇ ਮਾਤ-ਭਾਸ਼ਾ ਤੇ ਸਿੱਖਿਆ ਪ੍ਰਬੰਧ ਵਿੱਚ ਸੰਕਟ ਸ਼ੁੁਰੂ ਹੋਇਆ ਹੈ ਇਹ ਘਟਣ ਦੀ ਥਾਂ ਵਧਦਾ ਹੀ ਜਾ ਰਿਹਾ ਹੈ। ਮੌਕੇ ਦੀਆਂ ਸਰਕਾਰਾਂ ਅਤੇ ਆਰਥਿਕ ਸੰਭਾਵਨਾਵਾਂ ਭਰਪੂਰ ਵਰਗਾਂ ਨੇ ਵਿਦਿਅਕ ਪਾੜੇ ਨੂੰ ਵਧਾਉਣ ਵਿੱਚ ਉਚੇਚਾ ਯੋਗਦਾਨ ਪਾਇਆ ਹੈ। ਜਿਸ ਨਾਲ ਇਹ ਤ੍ਰਾਸਦੀ ਬਣ ਗਈ ਹੈ ਕਿ ਦਹਾਕਿਆਂ ਤੋਂ ਉਸਰਿਆ ਸਕੂਲੀ ਪ੍ਰਬੰਧ ਕਈ ਤਜਰਬਿਆਂ ਰਾਹੀਂ ਬੁਰੀ ਤਰ੍ਹਾਂ ਉਲਝਣ ਵਿੱਚ ਫਸ ਗਿਆ ਹੈ। ਸਮੇਂ ਸਮੇਂ ਦੀਆਂ ਸਰਕਾਰਾਂ ਨੇ ਆਪੋ ਆਪਣੇ ਨਵੇਂ ਤਜਰਬੇ ਕੀਤੇ ਜਿਨ੍ਹਾਂ ਵਿੱਚ ਕਦੀ ਪਹਿਲੀ ਤੋਂ ਮਾਤ ਭਾਸ਼ਾ ਛੱਡ ਕੇ ਅੰਗਰੇਜ਼ੀ ਲਾਉਣਾ, ਕਦੀ ਆਦਰਸ਼ ਕਿਸਮ ਦੇ ਸਕੂਲ ਖੋਲ੍ਹਣੇ, ਹਰੇਕ ਜ਼ਿਲ੍ਹੇ ਵਿੱਚ ਨਵੇਂ ਉੱਚੇ ਅਹੁਦਿਆਂ ਵਾਲੇ ਪੇਂਡੂ ਬੱਚਿਆਂ ਨੂੰ ਅਫ਼ਸਰ ਬਣਾਉਣ ਵਾਸਤੇ ਮੈਰੀਟੋਰੀਅਸ ਸਕੂਲਾਂ ਦੀ ਸਿਰਜਣਾ ਕਰਨਾ ਜੋ ਹੁਣ ਵੱਖ-ਵੱਖ ਸਮੱਸਿਆਵਾਂ ਨਾਲ ਜੂਝ ਰਹੇ ਹਨ। ਮੌਜੂਦਾ ਸਰਕਾਰ ਨੇ ਹਰੇਕ ਹਲਕੇ ਵਿੱਚ ਇੱਕ ਇੱਕ ਸਕੂਲ ਆਫ ਐਕਸੀਲੈਂਸ ਖੋਲ੍ਹਣ ਦਾ ਸਿਲਸਿਲਾ ਸ਼ੁਰੂ ਕਰ ਦਿੱਤਾ ਹੈ। ਪਹਿਲਾਂ ਹੀ ਵੱਖ ਵੱਖ ਆਰਥਿਕ ਤੇ ਸਮਾਜਿਕ ਸਮਰੱਥਾ ਅਨੁਸਾਰ ਬੁਰੀ ਤਰ੍ਹਾਂ ਸਕੂਲੀ ਸਿੱਖਿਆ ਵਿੱਚ ਵੰਡੀਆਂ ਪਈਆਂ ਹੋਈਆਂ ਹਨ। ਜਿਹੜੀਆਂ ਵਿਦਿਅਕ ਗੈਰ-ਬਰਾਬਰੀ ਦੇ ਨਾਲ ਨਾਲ ਸਮਾਜਿਕ ਤੇ ਸੱਭਿਆਚਾਰਕ ਗੈਰ-ਬਰਾਬਰਤਾ ਦੀਆਂ ਨੀਹਾਂ ਨੂੰ ਮਜ਼ਬੂਤ ਕਰਦੀਆਂ ਹਨ, ਜਿਹੜਾ ਕਿਸੇ ਵੀ ਚੰਗੇ ਸਮਾਜ ਦੀ ਸਿਰਜਣਾ ਲਈ ਸ਼ੁਭ-ਸ਼ਗਨ ਨਹੀਂ ਹੁੰਦਾ।
ਸਮੁੱਚੇ ਪੰਜਾਬ ਦੀ ਸਕੂਲ ਪੱਧਰ ਦੀ ਤਸਵੀਰ ਦਾ ਅੰਦਾਜ਼ਾ ਲਾਉਣ ਲਈ ਇਕੱਲੇ ਪਟਿਆਲਾ ਜ਼ਿਲ੍ਹੇ ਦੇ ਤੱਥ ਤੇ ਹਕੀਕਤ ਸਾਂਝੀ ਕਰਦਿਆਂ ਇੰਝ ਜਾਪੇਗਾ ਕਿ ਅਸੀਂ ਭਾਸ਼ਾ, ਸਾਹਿਤ, ਸੱਭਿਆਚਾਰ ਅਤੇ ਗਿਆਨ ਦੇ ਇਸ ਕੇਂਦਰ ਵਿੱਚ ਕਿਸ ਤਰ੍ਹਾਂ ਵਰਗਾਂ ਅਤੇ ਗੈਰ-ਬਰਾਬਰੀਆਂ ਵਿੱਚ ਸਕੂਲ ਸਿੱਖਿਆ ਨੂੰ ਵੰਡ ਚੁੱਕੇ ਹਾਂ। 2022 ਦੇ ਅੰਕੜਿਆਂ ਮੁਤਾਬਕ ਪਟਿਆਲੇ ਜ਼ਿਲ੍ਹੇ ਵਿੱਚ 100 ਸਰਕਾਰੀ ਹਾਈ ਸਕੂਲ, 167 ਮਿਡਲ, 940 ਪ੍ਰਾਇਮਰੀ ਅਤੇ 113 ਸੈਕੰਡਰੀ ਸਕੂਲ ਹਨ ਜਿਨ੍ਹਾਂ ਵਿੱਚ ਪਹਿਲੀ ਤੋਂ 12ਵੀਂ ਤੱਕ 2 ਲੱਖ 506 ਬੱਚੇ ਪੜ੍ਹਦੇ ਹਨ। ਉਨ੍ਹਾਂ ਵਿੱਚ 155842 ਬੱਚੇ ਐੱਸਸੀ ਅਤੇ ਓਬੀਸੀ ਵਰਗ ਅਤੇ 44602 ਜਨਰਲ ਵਰਗ ਨਾਲ ਸਬੰਧਤ ਹਨ। ਇਸ ਦੇ ਬਰਾਬਰ ਹੀ ਉਸਰਿਆ ਪ੍ਰਾਈਵੇਟ ਸਕੂਲਾਂ ਦਾ ਤਾਣਾ-ਬਾਣਾ ਜਿਸ ਵਿੱਚ 45 ਪ੍ਰਾਇਮਰੀ, 112 ਮਿਡਲ, 169 ਹਾਈ ਅਤੇ 226 ਸੈਕੰਡਰੀ ਸਕੂਲ ਹਨ। ਇਨ੍ਹਾਂ ਵਿੱਚ ਪੜ੍ਹਨ ਵਾਲੇ ਕੁੱਲ ਵਿਦਿਆਰਥੀ 201997 ਹਨ, ਜਿਨ੍ਹਾਂ ਵਿੱਚ 155842 ਜਨਰਲ ਵਰਗ ਦੇ ਅਤੇ 46155 ਐੱਸਸੀ ਅਤੇ ਓਬੀਸੀ ਵਰਗ ’ਚੋਂ ਹਨ। ਇਸ ਦੇ ਨਾਲ ਹੀ ਵੱਖ-ਵੱਖ ਸਕੂਲ ਬੋਰਡ ਵੀ ਵੱਖਰੇ ਹਨ। ਜਿਸ ਤੋਂ ਸਪੱਸ਼ਟ ਤਸਵੀਰ ਉੱਭਰਦੀ ਹੈ ਕਿ ਮਾਤ ਭਾਸ਼ਾ ਦਾ ਸੰਕਟ, ਆਰਥਿਕ, ਜਾਤੀ ਅਤੇ ਜਮਾਤੀ ਤੌਰ ’ਤੇ ਵਿਦਿਆਰਥੀਆਂ ਅਤੇ ਸਕੂਲਾਂ ਦੀ ਵੰਡ ਪੱਕੀ ਹੋ ਚੁੱਕੀ ਹੈ। ਜਿਹੜੀ ਅਗਾਂਹ ਮਾਤ-ਭਾਸ਼ਾ ਅਤੇ ਅੰਗਰੇਜ਼ੀ ਦੇ ਅਨੁਸਾਰ ਵੱਖ-ਵੱਖ ਵਿਚਾਰਾਂ, ਸੋਚਾਂ ਅਤੇ ਵਿਚਾਰਾਂ ਵਾਲੇ ਵਿਤਕਰਿਆਂ ਨਾਲ ਭਰਪੂਰ ਸਮਾਜ ਦੀਆਂ ਨੀਹਾਂ ਬਣਾਉਂਦੀ ਹੈ। ਇਸ ਪ੍ਰਕਿਰਿਆ ਨੂੰ ਹੋਰ ਤਾਕਤਵਰ ਕਰਨ ਲਈ ਮੌਜੂਦਾ ਸਰਕਾਰ ਸਕੂਲ ਆਫ ਐਕਸੀਲੈਂਸ ਤੋਂ ਲੈ ਕੇ ਸੁਪਰ ਸਮਾਰਟ ਸਕੂਲ ਖੋਲ੍ਹਣ ਦੀ ਪ੍ਰਕਿਰਿਆ ਵਿੱਚ ਪੈ ਚੁੱਕੀ ਹੈ। ਇਹ ਪ੍ਰਕਿਰਿਆ ਪਿਛਲੀਆਂ ਸਰਕਾਰਾਂ ਵਾਂਗ ਮੌਜੂਦਾ ਸਰਕਾਰ ਨੂੰ ਕੁਝ ਰਾਜਨੀਤਕ ਫਾਇਦਾ ਤਾਂ ਪਹੁੰਚਾ ਸਕਦੀ ਹੈ, ਪਰ ਸਕੂਲ ਪੱਧਰ ’ਤੇ ਉਤਪੰਨ ਹੋਏ ਭਾਸ਼ਾਈ ਤੇ ਸੱਭਿਆਚਾਰੀ ਸੰਕਟ ਨੂੰ ਹੱਲ ਕਰਨ ਦੀ ਥਾਂ ਉਸ ਨੂੰ ਹੋਰ ਡੂੰਘਾ ਹੀ ਕਰੇਗੀ ਅਤੇ ਵਿਤਕਰਿਆਂ ਭਰੇ ਸਮਾਜ ਦੀਆਂ ਨੀਹਾਂ ਨੂੰ ਹੋਰ ਮਜ਼ਬੂਤ ਕਰੇਗੀ।
ਇਸ ਭਾਸ਼ਾਈ ਤੇ ਸਕੂਲੀ ਸੰਕਟ ਵਿੱਚੋਂ ਉੱਭਰਨ ਲਈ ਅਧਿਆਪਕ ਵਰਗ ਅਤੇ ਉਨ੍ਹਾਂ ਦੇ ਕਾਰਜਾਂ ਨਾਲ ਜੁੜੀਆਂ ਵੱਖ ਵੱਖ ਅਧਿਆਪਕ ਜਥੇਬੰਦੀਆਂ ਦੀ ਡਿਊਟੀ ਬਣਦੀ ਹੈ ਕਿ ਭਾਸ਼ਾ ਤੇ ਸਿੱਖਿਆ ਦੇ ਸੰਕਟ ਲਈ ਸੰਜੀਦਾ ਵਿਚਾਰ-ਚਰਚਾ ਦੇ ਨਾਲ ਨਾਲ ਸਕੂਲਾਂ ਵਿੱਚ ਇਸ ਕਿਸਮ ਦੀ ਲਹਿਰ ਛੇੜੀ ਜਾਵੇ ਤਾਂ ਕਿ ਸਕੂਲਾਂ ਦੀ ਸਮਾਜਿਕ ਸਾਰਥਿਕਤਾ ਦੇ ਨਾਲ ਨਾਲ ਸੱਭਿਆਚਾਰਕ ਪੰਜਾਬੀਅਤ ਵੀ ਬਹਾਲ ਹੋ ਸਕੇ। ਸਿਰਫ਼ ਤੇ ਸਿਰਫ਼ ਤਨਖਾਹਾਂ ਤੇ ਭੱਤਿਆਂ ਤੱਕ ਦੀਆਂ ਸੀਮਤ ਲੜਾਈਆਂ ਪੰਜਾਬੀ ਭਾਸ਼ਾ, ਸਕੂਲ ਪੱਧਰ ਦੀਆਂ ਸੰਸਥਾਵਾਂ ਤੇ ਉਚੇਰੀ ਵਿਦਿਆ ਨਾਲ ਸਬੰਧਤ ਸੰਸਥਾਵਾਂ ਨੂੰ ਬਚਾਅ ਨਹੀਂ ਸਕਦੀਆਂ। ਅਧਿਆਪਕਾਂ ਨੂੰ ਜ਼ਮੀਨੀ ਹਕੀਕਤ ਵਿੱਚ ਕਾਰਜ ਕਰਦੇ ਹੋਏ ਆਪਣੇ ਆਪ ਲਈ ਅਤੇ ਪੰਜਾਬੀ ਸਮਾਜ ਲਈ ਕਾਰਜਾਂ ਵਿੱਚ ਜੁਟਣਾ ਹੋਵੇਗਾ। ਜਿਸ ਕਿਸਮ ਦੇ ਤਜਰਬਿਆਂ ਰਾਹੀਂ ਸਰਕਾਰਾਂ ਲਗਾਤਾਰ ਭਾਸ਼ਾ ਤੇ ਸਿੱਖਿਆ ਦੇ ਸੰਕਟ ਨੂੰ ਡੂੰਘਾ ਕਰ ਰਹੀਆਂ ਹਨ ਅਤੇ ਭਵਿੱਖ ਵਿੱਚ ਜਾਤੀ ਅਤੇ ਜਮਾਤੀ ਪਾੜਿਆਂ ਨੂੰ ਹੋਰ ਪੱਕਾ ਕਰਨ ਵਿੱਚ ਕਾਰਜਸ਼ੀਲ ਹਨ। ਉਸ ਸਮੇਂ ਸਮੁੱਚੇ ਸਮਾਜ ਦੇ ਚੇਤਨਸ਼ੀਲ ਵਰਗਾਂ ਦੀ ਵੀ ਨੈਤਿਕ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਸਿੱਖਿਆ ਦੇ ਬੁਨਿਆਦੀ ਪਹਿਲੂਆਂ ਅਨੁਸਾਰ ਇੱਕ ਇਸ ਕਿਸਮ ਦੀ ਲਹਿਰ ਵਿੱਚ ਕਾਰਜਸ਼ੀਲ ਹੋਣ, ਜਿਹੜੀ ਪੰਜਾਬ ਦੇ ਅਜੋਕੇ ਨਿਰਾਸ਼ਾਮਈ ਭਾਸ਼ਾਈ ਤੇ ਵਿਦਿਅਕ ਮਾਹੌਲ ਨੂੰ ਤੋੜਨ ਵਿੱਚ ਸਹਾਈ ਹੋ ਸਕੇ। ਹਾਲਾਂਕਿ ਪੰਜਾਬ ਦੇ ਵੱਖ-ਵੱਖ ਲੇਖਣੀ ਦੇ ਖੇਤਰਾਂ ਤੋਂ ਲੈ ਕੇ ਸਮਾਜਿਕ ਲਹਿਰਾਂ ਵਿੱਚ ਅਧਿਆਪਕਾਂ ਦੀ ਅਹਿਮ ਭੂਮਿਕਾ ਰਹੀ ਹੈ ਅਤੇ ਅੱਜ ਵੀ ਉਹ ਕਰਨ ਦੇ ਸਮਰੱਥ ਹਨ। ਅਧਿਆਪਕ ਵਰਗ ਨੂੰ ਇਹ ਇਤਿਹਾਸਕ ਜ਼ਿੰਮੇਵਾਰੀ ਆਪਣੇ ਉੱਪਰ ਲੈਂਦੇ ਹੋਏ ਵਿਦਿਅਕ ਸੰਸਥਾਵਾਂ ਦੀ ਹੋਣੀ ਉਸਾਰਨ ਵਾਸਤੇ ਬੌਧਿਕ ਸਮਰੱਥਾ ਲਗਾ ਦੇਣੀ ਚਾਹੀਦੀ ਹੈ। ਇਹ ਹੀ ਮਾਤ ਭਾਸ਼ਾ ਦਿਵਸ ਦੇ ਮੌਕੇ ’ਤੇ ਖ਼ੁਦ ਨਾਲ ਆਤਮ-ਚਿੰਤਨ ਕਰਨ ਦੀ ਜ਼ਰੂਰਤ ਹੈ।
ਸੰਪਰਕ: 98151-15429
News Source link
#ਮਤਭਸ਼ #ਦ #ਸਥਤ #ਤ #ਚਣਤਆ
I may need your help. I’ve been doing research on gate io recently, and I’ve tried a lot of different things. Later, I read your article, and I think your way of writing has given me some innovative ideas, thank you very much.
Thank you for your sharing. I am worried that I lack creative ideas. It is your article that makes me full of hope. Thank you. But, I have a question, can you help me?
I don’t think the title of your article matches the content lol. Just kidding, mainly because I had some doubts after reading the article.
Your point of view caught my eye and was very interesting. Thanks. I have a question for you.
Thanks for sharing. I read many of your blog posts, cool, your blog is very good.
I don’t think the title of your article matches the content lol. Just kidding, mainly because I had some doubts after reading the article.