ਪੱਤਰ ਪ੍ਰੇਰਕ
ਗੜ੍ਹਸ਼ੰਕਰ, 21 ਫਰਵਰੀ
ਸ੍ਰੀ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਮਾਹਿਲਪੁਰ ਦੇ ਖੇਡ ਮੈਦਾਨਾਂ ਵਿੱਚ ਕਰਵਾਏ ਜਾ ਰਹੇ 60ਵੇਂ ਆਲ ਇੰਡੀਆ ਪ੍ਰਿੰ. ਹਰਭਜਨ ਸਿੰਘ ਫੁਟਬਾਲ ਟੂਰਨਾਮੈਂਟ ਦੇ ਅੱਜ ਸੱਤਵੇਂ ਦਿਨ ਮੁਹਾਲੀ, ਚੰਡੀਗੜ੍ਹ, ਕੇਰਲਾ ਤੇ ਊਨਾ ਦੀਆਂ ਟੀਮਾਂ ਫਾਈਨਲ ਵਿੱਚ ਪਹੁੰਚ ਗਈਆਂ ਹਨ। ਕਲੱਬ ਵਰਗ ਦੇ ਪਹਿਲੇ ਸੈਮੀਫਾਈਨਲ ਵਿੱਚ ਸਪੋਰਕਸ ਅਕੈਡਮੀ ਕੇਰਲਾ ਨੇ ਦਿੱਲੀ ਫੁਟਬਾਲ ਕਲੱਬ ਦਿੱਲੀ ਨੂੰ 1-0 ਦੇ ਫਰਕ ਨਾਲ ਹਰਾਇਆ। ਦੂਜੇ ਸੈਮੀਫਾਈਨਲ ਮੈਚ ਵਿੱਚ ਟੈਕਟਰੋ ਸਵਦੇਸ਼ ਕਲੱਬ ਊਨਾ ਨੇ ਆਰਸੀਐੱਫ ਕਪੂਰਥਲਾ ਨੂੰ 2-1 ਨਾਲ ਸ਼ਿਕਸਤ ਦਿੱਤੀ। ਕਲੱਬ ਵਰਗ ਦੇ ਫਾਈਨਲ ਵਿੱਚ ਕੇਰਲਾ ਕਲੱਬ ਦਾ ਮੁਕਾਬਲਾ ਟੈਕਟਰੋ ਸਵਦੇਸ਼ ਕਲੱਬ ਊਨਾ ਨਾਲ ਹੋਵੇਗਾ। ਅਕੈਡਮੀ ਵਰਗ ਦੇ ਸੈਮੀਫਾਈਨਲ ਮੁਕਾਬਲੇ ਵਿੱਚ ਅੱਜ ਰਾਊਸ ਗਲਾਸ ਕਲੱਬ ਮੁਹਾਲੀ ਨੇ ਫੁਟਬਾਲ ਅਕੈਡਮੀ ਪਾਲਦੀ ਨੂੰ 3-0 ਦੇ ਫਰਕ ਨਾਲ ਹਰਾਇਆ। ਫਾਈਨਲ ਵਿੱਚ ਰਾਊਡ ਗਲਾਸ ਕਲੱਬ ਮੁਹਾਲੀ ਅਤੇ ਚੰਡੀਗੜ੍ਹ ਫੁਟਬਾਲ ਅਕੈਡਮੀ ਦੀਆਂ ਟੀਮਾਂ ਆਹਮੋ-ਸਾਹਮਣੇ ਹੋਣਗੀਆਂ।
I agree with your point of view, your article has given me a lot of help and benefited me a lot. Thanks. Hope you continue to write such excellent articles.
Thank you for your sharing. I am worried that I lack creative ideas. It is your article that makes me full of hope. Thank you. But, I have a question, can you help me?