LPG Cylinder Price New Rates: ਅੱਜ ਮਹੀਨੇ ਦੀ ਸ਼ੁਰੂਆਤ ਹੁੰਦਿਆਂ ਹੀ ਆਮ ਆਦਮੀ ਨੂੰ ਫਿਰ ਵੱਡਾ ਝਟਕਾ ਲੱਗਿਆ ਹੈ। ਦਿਨੋਂ ਦਿਨ ਵਧਦੀ ਮਹਿੰਗਾਈ ਨੋ ਲੋਕਾਂ ਦਾ ਬਜਟ ਵਿਗਾੜ ਦਿੱਤਾ ਹੈ। ਦੱਸ ਦਈਏ ਕਿ ਪਿਛਲੇ ਮਹੀਨੇ ਪੈਟਰੋਲ-ਡੀਜ਼ਲ ਦੀਆਂ ਵਧੀਆਂ ਕੀਮਤਾਂ ਤੋਂ ਬਾਅਦ ਅੱਜ ਸਿੰਲਡਰ ਦੀਆਂ ਕੀਮਤਾਂ ਵਿੱਚ ਵਾਧਾ ਹੋ ਗਿਆ ਹੈ। ਪਿਛਲੇ ਮਹੀਨੇ ਜਿੱਥੇ ਸਿਲੰਡਰ 1000 ਰੁਪਏ ਮਹਿੰਗਾ ਹੋਇਆ ਸੀ, ਇਸ ਵਾਰ ਸਿੰਲਡਰ ਦੀ ਕੀਮਤ ਫਿਰ ਵੱਧ ਗਈ ਹੈ।
ਇੱਥੇ ਤੁਹਾਨੂੰ ਦੱਸਣਾ ਬਣਦਾ ਹੈ ਕਿ ਗੈਸ ਕੰਪਨੀਆਂ ਨੇ ਇੱਕ ਵਾਰ ਫਿਰ ਵਪਾਰਕ ਐਲਪੀਜੀ ਸਿਲੰਡਰਾਂ ਦੀਆਂ ਕੀਮਤਾਂ ਵਿੱਚ ਵਾਧਾ ਕੀਤਾ ਹੈ। ਦਿੱਲੀ-ਐਨਸੀਆਰ ਵਿੱਚ 19 ਕਿਲੋਗ੍ਰਾਮ ਵਪਾਰਕ ਸਿਲੰਡਰਾਂ ਦੀ ਕੀਮਤ 42 ਰੁਪਏ ਵਧਾ ਦਿੱਤੀ ਗਈ ਹੈ, ਜਿਸ ਨਾਲ ਕੀਮਤ ₹3,113.50 ਹੋ ਗਈ ਹੈ।
ਕੋਲਕਾਤਾ ਵਿੱਚ 53.50 ਰੁਪਏ ਹੋਇਆ, ਜਿਸ ਨਾਲ ਹੁਣ ਸਿਲੰਡਰ 3,255.50 ਵਿੱਚ ਮਿਲੇਗਾ। 5 ਕਿਲੋਗ੍ਰਾਮ ਐਫਟੀਐਲ (ਫ੍ਰੀ ਟ੍ਰੇਡ ਐਲਪੀਜੀ) ਸਿਲੰਡਰਾਂ ਦੀ ਕੀਮਤ ₹11 ਵਧਾ ਦਿੱਤੀ ਗਈ ਹੈ, ਅਤੇ ਦਿੱਲੀ ਵਿੱਚ ਇਸਦੀ ਕੀਮਤ ₹821.50 ਹੋਵੇਗੀ।
ਹੋਰ ਪੜ੍ਹੋ