ਰਾਇਲ ਚੈਲੇਂਜਰਜ਼ ਬੰਗਲੁਰੂ ਨੇ ਆਈਪੀਐਲ 2026 ਦੇ ਫਾਈਨਲ ਵਿੱਚ ਗੁਜਰਾਤ ਟਾਈਟਨਜ਼ ਨੂੰ 5 ਵਿਕਟਾਂ ਨਾਲ ਹਰਾ ਕੇ ਲਗਾਤਾਰ ਦੂਜੀ ਵਾਰ ਆਈਪੀਐਲ ਟਰਾਫੀ ਜਿੱਤੀ। ਸ਼ਾਨਦਾਰ ਗੇਂਦਬਾਜ਼ੀ ਦੇ ਦਮ ‘ਤੇ ਆਰਸੀਬੀ ਨੇ ਗੁਜਰਾਤ ਟਾਈਟਨਜ਼ ਨੂੰ 155 ਦੌੜਾਂ ‘ਤੇ ਹੀ ਰੋਕ ਦਿੱਤਾ ਸੀ। ਟੀਚੇ ਦਾ ਪਿੱਛਾ ਕਰਦਿਆਂ ਹੋਇਆਂ ਵਿਰਾਟ ਕੋਹਲੀ ਨੇ 75 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ। ਫਾਈਨਲ ਵਿੱਚ ਕੋਹਲੀ ਨੂੰ ਪਲੇਅਰ ਆਫ਼ ਦ ਮੈਚ ਦਾ ਅਵਾਰਡ ਮਿਲਿਆ। ਵੈਭਵ ਸੂਰਿਆਵੰਸ਼ੀ ਨੂੰ ਪਲੇਅਰ ਆਫ਼ ਦ ਟੂਰਨਾਮੈਂਟ ਚੁਣਿਆ ਗਿਆ ਅਤੇ ਉਨ੍ਹਾਂ ਨੇ ਔਰੇਂਜ ਕੈਪ ਸਮੇਤ ਕਈ ਇਨਾਮ ਜਿੱਤੇ। ਆਓ ਜਾਣਦੇ ਹਾਂ RCB ਨੂੰ ਕਿੰਨੀ ਰਾਸ਼ੀ ਮਿਲੀ।
ਚੈਂਪੀਅਨ ਆਰਸੀਬੀ ਨੂੰ ਮਿਲੇ 20 ਕਰੋੜ
ਰਾਇਲ ਚੈਲੇਂਜਰਜ਼ ਬੰਗਲੁਰੂ ਨੂੰ ਖਿਤਾਬ ਜਿੱਤਣ ਲਈ 20 ਕਰੋੜ ਮਿਲੇ। ਇਹ ਟੀਮ ਦਾ ਲਗਾਤਾਰ ਦੂਜਾ ਖਿਤਾਬ ਹੈ, ਜਿਸ ਨੇ ਦੋਵੇਂ ਟਰਾਫੀਆਂ ਇੱਕ ਹੀ ਟੀਮ ਦੇ ਗਰਾਊਂਡ ਵਿੱਚ ਜਿੱਤੀਆਂ ਹਨ। ਹਾਰਨ ਵਾਲੇ ਫਾਈਨਲਿਸਟ ਗੁਜਰਾਤ ਟਾਈਟਨਜ਼ ਨੂੰ ₹12.5 ਕਰੋੜ ਮਿਲੇ।
ਵੈਭਵ ਸੂਰਿਆਵੰਸ਼ੀ ਨੂੰ ਮਿਲੀ ਇੰਨੀ ਰਕਮ, ਸੀਆਰਾ ਕਾਰ ਵੀ ਮਿਲੀ ਤੋਹਫੇ ਵਿੱਚ
ਵੈਭਵ ਸੂਰਿਆਵੰਸ਼ੀ ਔਰੇਂਜ ਕੈਪ ਵਿਨਰ ਰਹੇ ਅਤੇ ਉਨ੍ਹਾਂ ਨੂੰ ਮਾਸਟ ਵੇਲਿਊਏਬਲ ਪਲੇਅਰ ਆਫ ਦਾ ਸੀਜ਼ਨ, ਇਮਰਜਿੰਗ ਪਲੇਅਰ ਆਫ ਦ ਸੀਜ਼ਨ, ਸੁਪਰ ਸਟ੍ਰਾਈਕ ਆਫ ਦ ਸੀਜ਼ਨ ਅਤੇ ਸਭ ਤੋਂ ਜ਼ਿਆਦਾ ਛੱਕੇ ਲਾਉਣ ਦਾ ਅਵਾਰਡ ਮਿਲਿਆ। ਇਸ ਦੇ ਨਾਲ ਹੀ ਉਨ੍ਹਾਂ ਨੂੰ ਸੀਅਰਾ ਕਾਰ ਸਣੇ 45 ਲੱਖ ਰੁਪਏ ਇਨਾਮੀ ਰਾਸ਼ੀ ਮਿਲੀ।
IPL 2026 ਅਵਾਰਡਸ ਲਿਸਟ
ਜੇਤੂ: RCB – ₹20 ਕਰੋੜ
ਉਪ ਜੇਤੂ: GT – 12.5 ਕਰੋੜ ਰੁਪਏ
ਸੀਜ਼ਨ ਦਾ ਸਭ ਤੋਂ ਕੀਮਤੀ ਖਿਡਾਰੀ: ਵੈਭਵ ਸੂਰਯਵੰਸ਼ੀ – 15 ਲੱਖ ਰੁਪਏ
ਆਰੇਂਜ ਕੈਪ: ਵੈਭਵ ਸੂਰਜਵੰਸ਼ੀ – 10 ਲੱਖ ਰੁਪਏ
ਪਰਪਲ ਕੈਪ: ਕਾਗਿਸੋ ਰਬਾਡਾ – 10 ਲੱਖ ਰੁਪਏ
ਇਮਰਜਿੰਗ ਪਲੇਅਰ ਆਫ ਦਾ ਸੀਜ਼ਨ: ਵੈਭਵ ਸੂਰਯਵੰਸ਼ੀ – 10 ਲੱਖ ਰੁਪਏ
ਸਭ ਤੋਂ ਵੱਧ ਡਾਟ ਬਾਲ: ਮੁਹੰਮਦ ਸਿਰਾਜ – 10 ਲੱਖ ਰੁਪਏ
ਸੀਜ਼ਨ ਦਾ ਸੁਪਰ ਸਟ੍ਰਾਈਕਰ: ਵੈਭਵ ਸੂਰਿਆਵੰਸ਼ੀ – ਸਿਏਰਾ ਕਾਰ
ਸਭ ਤੋਂ ਵੱਧ ਛੱਕੇ: ਵੈਭਵ ਸੂਰਜਵੰਸ਼ੀ – 10 ਲੱਖ ਰੁਪਏ
ਸਭ ਤੋਂ ਵੱਧ ਚੌਕੇ: ਸਾਈ ਸੁਦਰਸ਼ਨ – 10 ਲੱਖ ਰੁਪਏ
ਕੈਚ ਆਫ ਦਾ ਸੀਜ਼ਨ: ਮਨੀਸ਼ ਪਾਂਡੇ – 10 ਲੱਖ ਰੁਪਏ
ਫਾਈਨਲ ਦਾ ਖਿਡਾਰੀ: ਵਿਰਾਟ ਕੋਹਲੀ – 5 ਲੱਖ ਰੁਪਏ
ਪਿੱਚ ਅਤੇ ਗਰਾਊਂਡ ਅਵਾਰਡ: ਈਡਨ ਗਾਰਡਨ – ₹ 50 ਲੱਖ
ਪਿੱਚ ਅਤੇ ਗਰਾਊਂਡ ਅਵਾਰਡ: ਧਰਮਸ਼ਾਲਾ – 25 ਲੱਖ ਰੁਪਏ
ਹੋਰ ਪੜ੍ਹੋ