ਮਹਿਲਾ ਡਾਕਟਰ ਵੱਲੋਂ ਟੀਕਾ ਲਗਾ ਕੇ ਖੁਦਕੁਸ਼ੀ – Punjabi Tribune

Must read


ਹੈਦਰਾਬਾਦ, 7 ਜੁਲਾਈ

ਸਰਕਾਰੀ ਨਿਜ਼ਾਮਜ਼ ਇੰਸਟੀਚਿਊਟ ਆਫ ਮੈਡੀਕਲ ਸਾਇੰਸਿਜ਼ (ਐੱਨਆਈਐੱਮਐੱਸ) ’ਚ ਤਾਇਨਾਤ 46 ਸਾਲਾ ਇੱਕ ਡਾਕਟਰ ਨੇ ਇੱਥੇ ਸਥਿਤ ਆਪਣੇ ਘਰ ਵਿੱਚ ਕਥਿਤ ਤੌਰ ’ਤੇ ਖੁਦਕੁਸ਼ੀ ਕਰ ਲਈ ਹੈ। ਪੁਲੀਸ ਨੇ ਦੱਸਿਆ ਕਿ ਡਾਕਟਰ ਹਸਪਤਾਲ ਦੇ ਐਨੇਸਥੀਸੀਆ ਵਿਭਾਗ ’ਚ ਪ੍ਰੋਫੈਸਰ ਸੀ ਅਤੇ ਸ਼ੱਕ ਹੈ ਕਿ ਉਸ ਨੇ ਪੰਜ ਜੂਨ ਨੂੰ ਖੁਦ ਨੂੰ ਐਨੇਸਥੀਸੀਆ ਦਾ ਟੀਕਾ ਲਗਾ ਲਿਆ। ਅਧਿਕਾਰੀ ਨੇ ਦੱਸਿਆ ਕਿ ਜਦੋਂ ਮਹਿਲਾ ਡਾਕਟਰ ਦਾ ਪਤੀ ਘਰ ਪੁੱਜਾ ਤਾਂ ਉਸ ਦੀ ਪਤਨੀ ਬੇਹੋਸ਼ ਮਿਲੀ। ਉਸ ਨੂੰ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। -ਪੀਟੀਆਈ



News Source link

- Advertisement -

More articles

- Advertisement -

Latest article