ਪੰਜਾਬ ਜਾਵੇਦ ਅਖ਼ਤਰ ਨੇ ‘ਗੱਦਾਰ ਦਾ ਪੁੱਤਰ’ ਕਹਿਣ ’ਤੇ ਸੋਸ਼ਲ ਮੀਡੀਆ ਯੂਜ਼ਰ ਨੂੰ ਖ਼ਰੀਆਂ-ਖ਼ਰੀਆਂ ਸੁਣਾਈਆਂ By Mehra Media Team July 8, 2024 0 188 Share Facebook Twitter Pinterest WhatsApp Must read 17 ਸੂਬਿਆਂ ‘ਚ ਭਾਰੀ ਮੀਂਹ ਦਾ ਅਲਰਟ, IMD ਦਾ ਅਲਰਟ,ਚੱਲਣਗੀਆਂ ਤੇਜ਼ ਹਵਾਵਾਂ; ਜਾਣੋ ਕਿਵੇਂ ਦਾ ਰਹੇਗਾ ਮੌਸਮ August 7, 2026 Amritsar ਦੇ ਪੁਲੀਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਦਾ ਤਬਾਦਲਾ ,ਨਵੀਂ ਪੋਸਟਿੰਗ ਨਹੀਂ ਮਿਲੀ August 7, 2026 ਵਿਧਵਾ ਮਹਿਲਾ ਨੇ ਲਗਾਏ ਸਰੀਰਕ ਸੰਬੰਧ ਬਣਾਉਣ ਦੇ ਆਰੋਪ , ਕਰੀਬ 15 ਸਾਲ ਲਿਵ-ਇਨ ਰਿਲੇਸ਼ਨਸ਼ਿਪ 'ਚ ਰਹੇ August 7, 2026 IND vs SL: ਕੇਐਲ ਰਾਹੁਲ ਬਣੇ ਟੀਮ ਇੰਡੀਆ ਦੇ ਕਪਤਾਨ, ਸ਼ੁਭਮਨ ਗਿੱਲ ਨੂੰ ਕੀਤਾ ਰਿਪਲੇਸ! August 7, 2026 Mehra Media Teamhttps://punjabimedia.in ਨਵੀਂ ਦਿੱਲੀ, 7 ਜੁਲਾਈਗੀਤਕਾਰ ਜਾਵੇਦ ਅਖ਼ਤਰ ਨੇ ਉਨ੍ਹਾਂ ਨੂੰ ‘ਗੱਦਾਰ ਦਾ ਪੁੱਤਰ’ ਕਹਿਣ ’ਤੇ ਇਕ ਸੋਸ਼ਲ ਮੀਡੀਆ ਯੂਜ਼ਰ ’ਤੇ ਨਿਸ਼ਾਨਾ ਸੇਧਦਿਆਂ ਕਿਹਾ ਕਿ ਉਨ੍ਹਾਂ ਦਾ ਪਰਿਵਾਰ 1857 ਦੀ ਬਗਾਵਤ ਦੇ ਸਮੇਂ ਤੋਂ ਭਾਰਤ ਦੇ ਆਜ਼ਾਦੀ ਸੰਗਰਾਮ ਦਾ ਹਿੱਸਾ ਰਿਹਾ ਹੈ। ਅਖ਼ਤਰ ਦੀ ਇਹ ਟਿੱਪਣੀ ਸੋਸ਼ਲ ਮੀਡੀਆ ਯੂਜ਼ਰ ਵੱਲੋਂ ਉਨ੍ਹਾਂ ਦੀ ਇਕ ਪੋਸਟ ਨੂੰ ਲੈ ਕੇ ਕੀਤੇ ਗਈ ਟਿੱਪਣੀ ਸਬੰਧੀ ਆਈ ਹੈ, ਜਿਸ ਵਿੱਚ ਉਨ੍ਹਾਂ ਨੇ ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਦੇ ਮੁੜ ਤੋਂ ਚੁਣੇ ਜਾਣ ਦੀਆਂ ਸੰਭਾਵਨਾਵਾਂ ’ਤੇ ਟਿੱਪਣੀ ਕੀਤੀ ਸੀ। ਅਖ਼ਤਰ ਨੇ ‘ਐਕਸ’ ਉੱਤੇ ਲਿਖਿਆ, ‘‘ਮੈਂ ਇਕ ਮਾਣਮੱਤਾ ਭਾਰਤੀ ਨਾਗਰਿਕ ਹਾਂ ਅਤੇ ਆਪਣੇ ਆਖ਼ਰੀ ਸਾਹ ਤੱਕ ਅਜਿਹਾ ਹੀ ਰਹਾਂਗਾ ਪਰ ਜੋਅ ਬਾਇਡਨ ਨਾਲ ਮੇਰੀ ਇੱਕ ਗੱਲ ਮਿਲਦੀ ਹੈ। ਸਾਡੇ ਦੋਹਾਂ ਕੋਲ ਅਮਰੀਕਾ ਦਾ ਅਗਲਾ ਰਾਸ਼ਟਰਪਤੀ ਬਣਨ ਦੀ ਬਰਾਬਰ ਸੰਭਾਵਨਾ ਹੈ।’’ ਸੋਸ਼ਲ ਮੀਡੀਆ ਯੂਜ਼ਰ ਨੇ ਅਖ਼ਤਰ ਦੀ ਪੋਸਟ ’ਤੇ ਟਿੱਪਣੀ ਕੀਤੀ ਸੀ ਅਤੇ ਉਨ੍ਹਾਂ ਨੂੰ ਦੇਸ਼ ਨੂੰ ਧਾਰਮਿਕ ਆਧਾਰ ’ਤੇ ਵੰਡਣ ਵਾਲੇ ‘ਗੱਦਾਰ ਦਾ ਪੁੱਤਰ’ ਕਿਹਾ ਸੀ। ਵੱਖ-ਵੱਖ ਵਿਸ਼ਿਆਂ ’ਤੇ ਆਪਣੇ ਵਿਚਾਰਾਂ ਲਈ ਜਾਣੇ ਜਾਂਦੇ ਅਖ਼ਤਰ ਨੇ ਸ਼ਨਿਚਰਵਾਰ ਨੂੰ ਯੂਜ਼ਰ ਨੂੰ ਜਵਾਬ ਦਿੰਦੇ ਹੋਏ ਕਿਹਾ, ‘‘ਇਹ ਤੈਅ ਕਰਨਾ ਮੁਸ਼ਕਲ ਹੈ ਕਿ ਤੁਸੀਂ ਪੂਰੀ ਤਰ੍ਹਾਂ ਅਗਿਆਨੀ ਹੋ ਜਾਂ ਪੂਰੀ ਤਰ੍ਹਾਂ ਬੇਵਕੂਫ।’’ ਉਨ੍ਹਾਂ ਕਿਹਾ, ‘‘1857 ਤੋਂ ਮੇਰਾ ਪਰਿਵਾਰ ਆਜ਼ਾਦੀ ਸੰਗਰਾਮ ਵਿੱਚ ਸ਼ਾਮਲ ਰਿਹਾ ਹੈ ਅਤੇ ਜੇਲ੍ਹ ਤੇ ਕਾਲਾ ਪਾਣੀ ਗਿਆ ਹੈ, ਜਦੋਂ ਸੰਭਵ ਤੌਰ ’ਤੇ ਤੁਹਾਡੇ ਬਾਪ-ਦਾਦਾ ਅੰਗਰੇਜ਼ ਸਰਕਾਰ ਦੇ ਤਲਵੇ ਚੱਟ ਰਹੇ ਸਨ।’’ ਜਾਵੇਦ ਅਖ਼ਤਰ (79) ਲੇਖਕ-ਗੀਤਕਾਰ-ਕਵੀ ਜਾਂਨਿਸਾਰ ਅਖ਼ਤਰ ਅਤੇ ਲੇਖਿਕਾ ਸਾਫੀਆ ਸਿਰਾਜ-ਉਲ ਹੱਕ ਦੇ ਪੁੱਤਰ ਹਨ। -ਪੀਟੀਆਈ News Source link Tagsਅਖਤਰਸਸਲਸਣਈਆਕਹਣਖਰਆਖਰਆਗਦਰਜਵਦਤਦਨਪਤਰਮਡਆਯਜਰ Share Facebook Twitter Pinterest WhatsApp Previous articleਮਹਿਲਾ ਡਾਕਟਰ ਵੱਲੋਂ ਟੀਕਾ ਲਗਾ ਕੇ ਖੁਦਕੁਸ਼ੀ – Punjabi TribuneNext articleਵਾਤਾਵਰਨ ਦੀ ਸੰਭਾਲ ਲਈ ਜਾਗਰੂਕ ਹੋਣ ਲੱਗੇ ਲੋਕ - Advertisement - More articles Amritsar ਦੇ ਪੁਲੀਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਦਾ ਤਬਾਦਲਾ ,ਨਵੀਂ ਪੋਸਟਿੰਗ ਨਹੀਂ ਮਿਲੀ August 7, 2026 ਵਿਧਵਾ ਮਹਿਲਾ ਨੇ ਲਗਾਏ ਸਰੀਰਕ ਸੰਬੰਧ ਬਣਾਉਣ ਦੇ ਆਰੋਪ , ਕਰੀਬ 15 ਸਾਲ ਲਿਵ-ਇਨ ਰਿਲੇਸ਼ਨਸ਼ਿਪ 'ਚ ਰਹੇ August 7, 2026 ਲੁਧਿਆਣਾ 'ਚ ਅੰਡਰ ਗਾਰਮੈਂਟਸ 'ਚ ਲੁਕਾ ਕੇ ਕੁੜੀਆਂ ਕਰ ਰਹੀਆਂ ਨਸ਼ੇ ਦੀ ਡਿਲੀਵਰੀ, ਮੱਚਿਆ ਹੜਕੰਪ; ਪੁਲਿਸ ਨੇ ਲਿਆ ਐਕਸ਼ਨ August 7, 2026 - Advertisement - Latest article 17 ਸੂਬਿਆਂ ‘ਚ ਭਾਰੀ ਮੀਂਹ ਦਾ ਅਲਰਟ, IMD ਦਾ ਅਲਰਟ,ਚੱਲਣਗੀਆਂ ਤੇਜ਼ ਹਵਾਵਾਂ; ਜਾਣੋ ਕਿਵੇਂ ਦਾ ਰਹੇਗਾ ਮੌਸਮ August 7, 2026 Amritsar ਦੇ ਪੁਲੀਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਦਾ ਤਬਾਦਲਾ ,ਨਵੀਂ ਪੋਸਟਿੰਗ ਨਹੀਂ ਮਿਲੀ August 7, 2026 ਵਿਧਵਾ ਮਹਿਲਾ ਨੇ ਲਗਾਏ ਸਰੀਰਕ ਸੰਬੰਧ ਬਣਾਉਣ ਦੇ ਆਰੋਪ , ਕਰੀਬ 15 ਸਾਲ ਲਿਵ-ਇਨ ਰਿਲੇਸ਼ਨਸ਼ਿਪ 'ਚ ਰਹੇ August 7, 2026 IND vs SL: ਕੇਐਲ ਰਾਹੁਲ ਬਣੇ ਟੀਮ ਇੰਡੀਆ ਦੇ ਕਪਤਾਨ, ਸ਼ੁਭਮਨ ਗਿੱਲ ਨੂੰ ਕੀਤਾ ਰਿਪਲੇਸ! August 7, 2026 Insurance Claim ਲਈ ਪਤਨੀ ਦੀ ਕਰ ਦਿੱਤੀ ਹੱਤਿਆ, ਪਤੀ ਸਮੇਤ 4 ਗ੍ਰਿਫ਼ਤਾਰ , ਢਾਈ ਸਾਲ ਪਹਿਲਾਂ ਹੋਇਆ ਸੀ ਲਵ ਮੈ August 7, 2026