ਮਹਾਰਾਸ਼ਟਰ: ਬੋਈਸਰ ਸਟੇਸ਼ਨ ਦੇ ਯਾਰਡ ਵਿੱਚ ਮਾਲਗੱਡੀ ਦੇ ਪੰਜ ਡੱਬੇ ਪਟੜੀ ਤੋਂ ਉਤਰੇ

Must read


ਮੁੰਬਈ, 27 ਜੁਲਾਈ

ਮੁੰਬਈ ਤੋਂ ਕਰੀਬ 100 ਕਿਲੋਮੀਟਰ ਦੂਰ ਪੱਛਮੀ ਰੇਲਵੇ ਦੇ ਬੋਈਸਰ ਸਟੇਸ਼ਨ ਦੇ ਯਾਰਡ ਵਿੱਚ ਅੱਜ ਸਵੇਰੇ ਇਕ ਮਾਲਗੱਡੀ ਦੇ ਪੰਜ ਡੱਬੇ ਪਟੜੀ ਤੋਂ ਉਤਰ ਗਏ। ਹਾਲਾਂਕਿ, ਇਸ ਘਟਨਾ ਨਾਲ ਰੇਲ ਆਵਾਜਾਈ ’ਤੇ ਕੋਈ ਅਸਰ ਨਹੀਂ ਪਿਆ ਹੈ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਕੰਟੇਨਰ ਨਾਲ ਭਰੀ ਟਰੇਨ ਦੇ ਪੰਜ ਡੱਬੇ ਸਵੇਰੇ 6.45 ਵਜੇ ਪਟੜੀ ਤੋਂ ਉਤਰ ਗਏ। ਪੱਛਮੀ ਰੇਲਵੇ ਦੇ ਮੁੱਖ ਲੋਕ ਸੰਪਰਕ ਅਧਿਕਾਰੀ ਵਿਨੀਤ ਅਭਿਸ਼ੇਕ ਨੇ ਕਿਹਾ, ‘‘ਇਸ ਘਟਨਾ ਵਿੱਚ ਕੋਈ ਜ਼ਖ਼ਮੀ ਨਹੀਂ ਹੋਇਆ ਕਿਉਂਕਿ, ਇਹ ਯਾਰਡ ਦੇ ਅੰਦਰ ਹੋਇਆ, ਇਸ ਵਾਸਤੇ ਉਪ ਨਗਰ ਜਾਂ ਲੰਬੀ ਦੂਰੀ ਦੀ ਰੇਲ ਦੀ ਆਵਾਜਾਈ ’ਤੇ ਕੋਈ ਪ੍ਰਭਾਵ ਨਹੀਂ ਪਿਆ। ਕੰਟੇਨਰ ਨਾਲ ਲੱਦੀ ਰੇਲਗੱਡੀ ਦੇ ਅੱਗੇ ਵਧਣ ਦੌਰਾਨ ਇਹ ਹਾਦਸਾ ਵਾਪਰਿਆ।’’ -ਪੀਟੀਆਈ



News Source link

- Advertisement -

More articles

- Advertisement -

Latest article