ਮਲੇਸ਼ੀਆ ਦੇ ਪ੍ਰਧਾਨ ਮੰਤਰੀ ਦਾ ਤਿੰਨ ਰੋਜ਼ਾ ਭਾਰਤ ਦੌਰਾ ਸੋਮਵਾਰ ਤੋਂ – Punjabi Tribune

Must read


ਨਵੀਂ ਦਿੱਲੀ, 18 ਅਗਸਤ

ਭਾਰਤੀ ਵਿਦੇਸ਼ ਮੰਤਰਾਲੇ ਨੇ ਅੱਜ ਕਿਹਾ ਕਿ ਮਲੇਸ਼ੀਆ ਦੇ ਪ੍ਰਧਾਨ ਮੰਤਰੀ ਅਨਵਰ ਇਬਰਾਹਿਮ 19 ਅਗਸਤ ਤੋਂ ਭਾਰਤ ਦਾ ਤਿੰਨਾ ਰੋਜ਼ਾ ਦੌਰਾ ਕਰਨਗੇ ਅਤੇ ਇਹ ਦੌਰਾ ਦੋਵਾਂ ਮੁਲਕਾਂ ਵਿਚਾਲੇ ਬਹੁ-ਖੇਤਰੀ ਸਹਿਯੋਗ ਦਾ ਏਜੰਡਾ ਤਿਆਰ ਕਰਨ ਲਈ ਰਾਹ ਪੱਧਰਾ ਕਰੇਗਾ। ਉਹ ਪ੍ਰਧਾਨ ਮੰਤਰੀ ਮੋਦੀ ਦੇ ਸੱਦੇ ’ਤੇ 19 ਤੋਂ 21 ਅਗਸਤ ਤੱਕ ਭਾਰਤ ਦੌਰੇ ’ਤੇ ਆ ਰਹੇ ਹਨ। ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਇਬਰਾਹਿਮ ਦੇ ਨਾਲ ਉੱਚ ਪੱਧਰੀ ਵਫ਼ਦ ਦਾ ਤਿੰਨਾ ਰੋਜ਼ਾ ਦੌਰਾ ਭਲਕੇ ਸੋਮਵਾਰ ਤੋਂ ਸ਼ੁਰੂ ਹੋਵੇਗਾ। ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮੰਗਲਵਾਰ ਨੂੰ ਆਪਣੇ ਮਲੇਸ਼ਿਆਈ ਹਮਰੁਤਬਾ ਨਾਲ ਮੁਲਾਕਾਤ ਕਰਨਗੇ ਜਿਸ ਦੌਰਾਨ ਦੋਵਾਂ ਧਿਰਾਂ ਵੱਲੋਂ ਭਾਰਤੀ ਵਰਕਰਾਂ ਦੀ ਭਰਤੀ ਸਣੇ ਕਈ ਹੋਰ ਸਮਝੌਤਿਆਂ ’ਤੇ ਦਸਤਖ਼ਤ ਕਰਨ ਦੀ ਸੰਭਾਵਨਾ ਹੈ। -ਪੀਟੀਆਈ



News Source link

- Advertisement -

More articles

- Advertisement -

Latest article