ਬੰਗਲਾਦੇਸ਼: ਸ਼ੇਖ ਹਸੀਨਾ ਖ਼ਿਲਾਫ਼ ਸਮੂਹਿਕ ਕਤਲੇਆਮ ਦੇ ਦੋਸ਼ ਹੇਠ ਮੁਕੱਦਮਾ ਦਾਇਰ

Must read


ਢਾਕਾ, 18 ਅਗਸਤ

ਬੰਗਲਾਦੇਸ਼ ਦੀ ਗੱਦੀਓਂ ਲਾਹੀ ਗਈ ਪ੍ਰਧਾਨ ਮੰਤਰੀ ਸ਼ੇਖ ਹਸੀਨਾ (76) ਅਤੇ 33 ਹੋਰਨਾਂ ਖ਼ਿਲਾਫ਼ ਕੇਸ ਦਰਜ ਕਰਨ ਲਈ ਇੱਕ ਅਪੀਲ ਦਾਇਰ ਕੀਤੀ ਹੈ ਜਿਸ ਵਿੱਚ ਉਨ੍ਹਾਂ ’ਤੇ 2013 ’ਚ ਹਿਫ਼ਾਜ਼ਤ-ਏ-ਇਸਲਾਮ ਵੱਲੋਂ ਕਰਵਾਈ ਇੱਕ ਰੈਲੀ ਦੌਰਾਨ ਅੰਨ੍ਹੇਵਾਹ ਗੋਲੀਬਾਰੀ ਕਰਕੇ ਸਮੂਹਿਕ ਕਤਲੇਆਮ ਕਰਨ ਦਾ ਦੋਸ਼ ਲਾਇਆ ਗਿਆ ਹੈ।

ਅਖ਼ਬਾਰ ‘ਢਾਕਾ ਟ੍ਰਿਬਿਊਨ’ ਦੀ ਖ਼ਬਰ ਮੁਤਾਬਕ ਬੰਗਲਾਦੇਸ਼ ਪੀਪਲਜ਼ ਪਾਰਟੀ (ਬੀਪੀਪੀ) ਦੇ ਚੇਅਰਮੈਨ ਬਾਬੁਲ ਸਰਦਾਰ ਚਖਾਰੀ ਨੇ ਢਾਕਾ ਦੇ ਮੈਟਰੋਪੌਲੀਟਿਨ ਮੈਜਿਸਟਰੇਟ ਜ਼ਕੀ-ਅਲ-ਫਰਾਬੀ ਦੀ ਅਦਾਲਤ ’ਚ ਅਪੀਲ ਦਾਇਰ ਕੀਤੀ ਹੈ। ਅਰਜ਼ੀ ’ਚ ਉਨ੍ਹਾਂ ’ਤੇ 5 ਮਈ 2013 ਨੂੰ ਮੋਤੀਝੀਲ ’ਚ ਛਾਪਰਾ ਛਾਤਰ ਰੈਲੀ ਦੌਰਾਨ ‘ਸਮੂਹਿਕ ਕਤਲੇਆਮ’ ਕਰਨ ਦਾ ਦੋਸ਼ ਲਾਇਆ ਗਿਆ ਹੈ। ਅਦਾਲਤ ਨੇ ਮੁੱਦਈ ਦੇ ਬਿਆਨ ਦਰਜ ਕੀਤੇ ਅਤੇ ਕਿਹਾ ਕਿ ਉਹ ਇਸ ਮਾਮਲੇ ’ਤੇ ਬਾਅਦ ’ਚ ਹੁਕਮ ਜਾਰੀ ਕਰੇਗੀ।  -ਪੀਟੀਆਈ



News Source link

- Advertisement -

More articles

- Advertisement -

Latest article