ਮਲੇਸ਼ੀਆ ਓਪਨ: ਪ੍ਰਣੌਏ ਕੁਆਰਟਰ ਫਾਈਨਲ ’ਚ ਪੁੱਜਿਆ

0
233


ਕੁਆਲਾਲੰਪੁਰ: ਭਾਰਤੀ ਬੈਡਮਿੰਟਨ ਖ਼ਿਡਾਰੀ ਐੱਚ.ਐੱਸ. ਪ੍ਰਣੌਏ ਅੱਜ ਇੱਥੇ ਇੰਡੋਨੇਸ਼ੀਆ ਦੇ ਚਿਕੋ ਔਰਾ ਦਵੀ ਵਾਰਡੋਯੋ ਨੂੰ ਹਰਾ ਕੇ ਮਲੇਸ਼ੀਆ ਓਪਨ ਸੁਪਰ 750 ਟੂਰਨਾਮੈਂਟ ਦੇ ਪੁਰਸ਼ ਸਿੰਗਲਜ਼ ਵਰਗ ਦੇ ਕੁਆਰਟਰ ਫਾਈਨਲ ਵਿੱਚ ਪਹੁੰਚ ਗਿਆ ਹੈ। ਵਿਸ਼ਵ ਦਰਜਾਬੰਦੀ ਵਿੱਚ 8ਵਾਂ ਦਰਜਾ ਹਾਸਲ ਪ੍ਰਣੌਏ ਨੇ ਇੱਕ ਘੰਟਾ ਚਾਰ ਮਿੰਟ ਚੱਲੇ ਮੁਕਾਬਲੇ ਵਿੱਚ 19ਵਾਂ ਦਰਜਾ ਪ੍ਰਾਪਤ ਚਿਕੋ ਵਾਰਡੋਯੋ ਨੂੰ 21-9 15-21 21-16 ਨਾਲ ਹਰਾਇਆ। ਭਾਰਤੀ ਸੂਬੇ ਕੇਰਲਾ ਨਾਲ ਸਬੰਧਤ ਪ੍ਰਣੌਏ ਦਾ ਕੁਆਰਟਰ ਫਾਈਨਲ ਵਿੱਚ ਮੁਕਾਬਲਾ ਮਲੇਸ਼ੀਆ ਦੇ ਐੱਨ.ਟੀ. ਯੌਂਗ ਨਾਲ ਹੋਵੇਗਾ। ਦੂਜੇ ਪਾਸੇ ਰਾਸ਼ਟਰਮੰਡਲ ਖੇਡਾਂ ’ਚ ਕਾਂਸੀ ਦਾ ਤਗ਼ਮਾ ਜੇਤੂ ਤਰੀਸਾ ਜੌਲੀ ਅਤੇ ਗਾਇਤਰੀ ਗੋਪੀਚੰਦ ਦੀ ਜੋੜੀ ਨੂੰ ਮਹਿਲਾ ਡਬਲਜ਼ ਵਰਗ ਵਿੱਚ ਸਖਤ ਮੁਕਾਬਲੇ ਦੇ ਬਾਵਜੂਦ ਬੁਲਗਾਰੀਆਂ ਦੀਆਂ ਗੈਬਰੀਏਲਾ ਸਟੋਈਵਾ ਅਤੇ ਸਟੀਫਨੀ ਸਟੋਈਵਾ ਦੀ ਜੋੜੀ ਹੱਥੋਂ 13-21 21-15 17-21 ਨਾਲ ਹਾਰ ਨਸੀਬ ਹੋਈ। -ਪੀਟੀਆਈ





News Source link

LEAVE A REPLY

Please enter your comment!
Please enter your name here