ਮਮਤਾ ਕੁਲਕਰਨੀ ਨੇ ਕਿੰਨਰ ਅਖਾੜੇ ’ਚ ਮਹਾਮੰਡਲੇਸ਼ਵਰ ਦਾ ਅਹੁਦਾ ਛੱਡਿਆ – Punjabi Tribune

0
128


ਮਹਾਂਕੁੰਭ ਨਗਰ, 10 ਫਰਵਰੀ

ਮਹਾਂਕੁੰਭ ਦੌਰਾਨ ‘ਮਹਾਂਮੰਡਲੇਸ਼ਵਰ’ ਵਜੋਂ ਦੀਕਸ਼ਾ ਲੈਣ ਵਾਲੀ ਅਦਾਕਾਰਾ ਮਮਤਾ ਕੁਲਕਰਨੀ ਨੇ ਅੱਜ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਕਿੰਨਰ ਅਖਾੜਾ ਦੇ ਮਹਾਮੰਡਲੇਸ਼ਵਰ ਕੌਸ਼ੱਲਿਆ ਨੰਦ ਗਿਰੀ ਨੇ ਇਸ ਖ਼ਬਰ ਏਜੰਸੀ ਨਾਲ ਗੱਲਬਾਤ ਕਰਦਿਆਂ ਅਦਾਕਾਰਾ ਵੱਲੋਂ ਅਸਤੀਫ਼ਾ ਦੇਣ ਦੀ ਪੁਸ਼ਟੀ ਕੀਤੀ ਹੈ।

ਕੁਲਕਰਨੀ ਨੇ ਇਕ ਵੀਡੀਓ ਸੁਨੇਹੇ ਵਿਚ ਕਿਹਾ, ‘‘ਮੈਂ ਮਹਾਮੰਡਲੇਸ਼ਵਰ ਯਾਮਈ ਮਮਤਾ ਨੰਦ ਗਿਰੀ ਆਪਣੇ ਅਹੁਦੇ ਤੋਂ ਅਸਤੀਫ਼ਾ ਦਿੰਦੀ ਹਾਂ। ਮੈਨੂੰ ਮਹਾਮੰਡਲੇਸ਼ਵਰ ਬਣਾਏ ਜਾਣ ਨੂੰ ਲੈ ਕੇ ਕਿੰਨਰ ਅਖਾੜਾ ਤੇ ਹੋਰਨਾਂ ਸਾਧੂ ਸੰਤਾਂ ਦਰਮਿਆਨ ਸਮੱਸਿਆ ਖੜ੍ਹੀ ਹੋ ਗਈ ਹੈ।’’ ਅਦਾਕਾਰਾ ਨੇ ਕਿਹਾ, ‘‘ਮੈਨੂੰ 25 ਸਾਲ ਦੀ ਤਪੱਸਿਆ ਮਗਰੋਂ ਇਹ ਸਨਮਾਨ ਦਿੱਤਾ ਗਿਆ ਸੀ। ਮੈਂ ਦੇਖਿਆ ਕਿ ਕਈ ਲੋਕਾਂ ਨੇ ਮੈਨੂੰ ਮਹਾਮੰਡਲੇਸ਼ਵਰ ਦਾ ਅਹੁਦਾ ਦਿੱਤੇ ਜਾਣ ਦਾ ਵਿਰੋਧ ਕੀਤਾ। ਮੈਂ ਚੇਤੰਨਿਆ ਗਗਨ ਗਿਰੀ ਮਹਾਰਾਜ ਦੇ ਮਾਰਗ ਦਰਸ਼ਨ ਵਿਚ 25 ਸਾਲ ਕੜੀ ਤਪੱਸਿਆ ਕੀਤੀ ਸੀ।’’

ਕੁਲਕਰਨੀ (52) ਨੇ ਪਿਛਲੇ ਮਹੀਨੇ ਮਹਾਂਕੁੰਭ ਵਿਚ ਆਪਣਾ ਖ਼ੁਦ ਦਾ ‘ਪਿੰਡ ਦਾਨ’ ਕਰਕੇ ਕਿੰਨਰ ਅਖਾੜਾ ਤਹਿਤ ‘ਸਨਿਆਸ’ ਲੈ ਲਿਆ ਸੀ। ਕਿੰਨਰ ਅਖਾੜੇ ਦੀ ਸਥਾਪਨਾ ਕਿੰਨਰਾਂ ਵੱਲੋਂ ਕੀਤੀ ਗਈ ਸੀ ਅਤੇ ਇਹ ਜੂਨਾ ਅਖਾੜੇ ਦੇ ਅਧੀਨ ਕੰਮ ਕਰਦਾ ਹੈ। ਜਦੋਂ ਕਿ ਇੱਕ ਅਖਾੜਾ ਇੱਕ ਹਿੰਦੂ ਧਾਰਮਿਕ ਆਦੇਸ਼ ਹੈ, ‘ਪਿੰਡ ਦਾਨ’ ਇੱਕ ਰਸਮ ਹੈ ਜੋ ਵਿਛੜੇ ਪੁਰਖਿਆਂ ਨੂੰ ਸ਼ਰਧਾਂਜਲੀ ਦੇਣ ਲਈ ਕੀਤੀ ਜਾਂਦੀ ਹੈ। -ਪੀਟੀਆਈ



News Source link