ਨਵੀਂ ਦਿੱਲੀ, 18 ਜੁਲਾਈ
ਭਾਰਤ ਵੱਲੋਂ ਵਿਸ਼ਵ ਵਿਰਾਸਤ ਕਮੇਟੀ (ਡਬਲਿਊਐੱਚਸੀ) ਦੇ 46ਵੇਂ ਅਤੇ ਭਾਰਤ ਵਿੱਚ ਹੋਣ ਵਾਲੇ ਪਹਿਲੇ ਸੈਸ਼ਨ ਦੀਆਂ ਤਿਆਰੀਆਂ ਜ਼ੋਰਾਂ-ਸ਼ੋਰਾਂ ਨਾਲ ਕੀਤੀਆਂ ਜਾ ਰਹੀਆਂ ਹਨ। ਸੂਤਰਾਂ ਅਨੁਸਾਰ 21 ਤੋਂ 31 ਜੁਲਾਈ ਤੱਕ ਹੋਣ ਵਾਲੇ ਇਸ ਸੈਸ਼ਨ ਦੇ ਮੁੱਖ ਸਮਾਗਮ ਦਾ ਉਦਘਾਟਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਰ ਸਕਦੇ ਹਨ। ਹਾਲਾਂਕਿ ਇਸ ਸਬੰਧੀ ਅਜੇ ਕੋਈ ਅਧਿਕਾਰਤ ਐਲਾਨ ਨਹੀਂ ਕੀਤਾ ਗਿਆ ਹੈ। -ਪੀਟੀਆਈ