ਬੇਕਾਬੂ ਹੋਈ ਕਾਰ ਦਰੱਖਤ ਨਾਲ ਟਕਰਾਈ, ਜਾਨੀ ਨੁਕਸਾਨ ਤੋਂ ਬਚਾਅ

Must read


ਸਰਬਜੀਤ ਸਿੰਘ ਭੱਟੀ

ਲਾਲੜੂ , 6 ਅਗਸਤ

ਜੜੋਤ-ਰਾਮਪੁਰ ਸੈਣੀਆਂ ਸੜਕ ’ਤੇ ਪਿੰਡ ਜਿਉਲੀ ਨੇੜੇ ਇੱਕ ਬੈਂਕ ਮੈਨੇਜਰ ਦੀ ਕਾਰ ਦਰੱਖਤ ਨਾਲ ਟਕਰਾ ਕੇ ਬੁਰੀ ਤਰ੍ਹਾ ਨੁਕਸਾਨੀ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਮੈਨੇਜਰ ਸੌਭਿਤ ਅੱਗਰਵਾਲ ਬੈਂਕ ਦੇ ਕਿਸੇ ਕੰਮ ਲਈ ਦੁਪਹਿਰ ਸਮੇਂ ਬੈਂਕ ਦੇ ਦੋ ਹੋਰ ਮੁਲਾਜ਼ਮਾਂ ਨਾਲ ਡੇਰਾਬਸੀ ਤਹਿਸੀਲ ਵਿਚ ਜਾ ਰਿਹਾ ਸੀ। ਉਨ੍ਹਾਂ ਦੱਸਿਆ ਕਿ ਜਦ ਉਹ ਪਿੰਡ ਜਿਉਲੀ ਦੇ ਨਜ਼ਦੀਕੀ ਪੁੱਜੇ ਤਾਂ ਸੜਕ ਵਿਚਕਾਰ ਪਏ ਟੋਇਆਂ ਕਾਰਨ ਕਾਰ ਦਾ ਸੰਤੁਲਣ ਵਿਗੜ ਗਿਆ ਅਤੇ ਬੇਕਾਬੂ ਹੋ ਕੇ ਦਰੱਖਤ ਨਾਲ ਜਾ ਟਕਰਾਈ, ਜਿਸ ਕਾਰਨ ਕਾਰ ਦੇ ਏਅਰ ਬੈਗ ਖੁੱਲ ਗਏ ਅਤੇ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ। ਉਨ੍ਹਾਂ ਦੱਸਿਆ ਕਿ ਤਿੰਨਾ ਕਾਰ ਸਵਾਰਾਂ ਦੇ ਮਾਮੂਲੀ ਸੱਟਾਂ ਲੱਗੀਆਂ ਹਨ, ਪਰ ਕਾਰ ਪੂਰੀ ਤਰ੍ਹਾਂ ਨੁਕਸਾਨੀ ਗਈ ਹੈ।

ਕੈਪਸਨ: ਸੜਕ ਹਾਦਸੇ ਵਿੱਚ ਨੁਕਸਾਨੀ ਕਾਰ ਦਾ ਦ੍ਰਿਸ਼। ਫ਼ੋਟੋ ਭੱਟੀ



News Source link

- Advertisement -

More articles

- Advertisement -

Latest article