ਬੀਬੀਸੀ ਦਸਤਾਵੇਜ਼ੀ ਸਕਰੀਨਿੰਗ ਮਾਮਲਾ: ਡੀਯੂ ਨੇ ਐਨਐਸਯੂਆਈ ਆਗੂ ਸਣੇ ਦੋ ਵਿਦਿਆਰਥੀ ਕੱਢੇ

0
217


ਨਵੀਂ ਦਿੱਲੀ, 17 ਮਾਰਚ

ਦਿੱਲੀ ਯੂਨੀਵਰਸਿਟੀ ਨੇ ਕਾਂਗਰਸ ਦੇ ਵਿਦਿਆਰਥੀ ਵਿੰਗ ਦੇ ਆਗੂ ਸਣੇ ਦੋ ਵਿਦਿਆਰਥੀਆਂ ਨੂੰ ਇਕ ਸਾਲ ਲਈ ਕੱਢ ਦਿੱਤਾ ਹੈ। ਕੈਂਪਸ ਵਿੱਚ ਗੋਧਰਾ ਦੰਗਿਆਂ ’ਤੇ ਬਣੀ ਬੀਬੀਸੀ ਦਸਤਾਵੇਜ਼ੀ ਦਿਖਾਉਣ ਵਿੱਚ ਕਥਿਤ ਤੌਰ ’ਤੇ ਸ਼ਾਮਲ ਹੋਣ ਕਾਰਨ ਇਨ੍ਹਾਂ ਵਿਦਿਆਰਥੀਆਂ ਖ਼ਿਲਾਫ਼ ਇਹ ਕਾਰਵਾਈ ਕੀਤੀ ਗਈ ਹੈ। ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਇਕ ਸਾਲ ਦੇ ਵਕਫ਼ੇ ਦੌਰਾਨ ਇਹ ਵਿਦਿਆਰਥੀ ਕਿਸੇ ਯੂਨੀਵਰਸਿਟੀ ਜਾਂ ਕਾਲਜ ਜਾਂ ਵਿਭਾਗੀ ਪ੍ਰੀਖਿਆ ਵਿੱਚ ਹਿੱਸਾ ਨਹੀਂ ਲੈ ਸਕਣਗੇ। ਅਧਿਕਾਰੀ ਨੇ ਦੱਸਿਆ ਕਿ 27 ਜਨਵਰੀ ਦੀ ਘਟਨਾ ਵਿੱਚ ਛੇ ਹੋਰ ਵਿਦਿਆਰਥੀ ਵੀ ਕਥਿਤ ਤੌਰ ’ਤੇ ਸ਼ਾਮਲ ਸਨ ਪਰ ਇਨ੍ਹਾਂ ਖ਼ਿਲਾਫ਼ ਸਖਤ ਕਾਰਵਾਈ ਨਹੀਂ ਕੀਤੀ ਗਈ ਹੈ। ਜਿਨ੍ਹਾਂ ਵਿਦਿਆਰਥੀਆਂ ਖ਼ਿਲਾਫ਼ ਕਾਰਵਾਈ ਹੋਈ ਹੈ, ਉਨ੍ਹਾਂ ਦੀ ਸ਼ਨਾਖਤ ਲੋਕੇਸ਼ ਚੁੱਘ (ਪੀਐਚਡੀ ਸਕਾਲਰ) ਅਤੇ ਰਵਿੰਦਰ (ਲਾਅ) ਵਜੋਂ ਹੋਈ ਹੈ। -ਪੀਟੀਆਈ



News Source link