ਬਾਸਮਾਂ ਸਕੂਲ ਦੀਆਂ ਦੋ ਵਿਦਿਆਰਥਣਾਂ ਦੀ ਨਵੋਦਿਆ ਲਈ ਚੋਣ

Must read


ਬਨੂੜ: ਨਜ਼ਦੀਕੀ ਪਿੰਡ ਬਾਸਮਾਂ ਦੇ ਸਰਕਾਰੀ ਪ੍ਰਾਇਮਰੀ ਸਕੂਲ ਦੀਆਂ ਪੰਜਵੀਂ ਸ਼੍ਰੇਣੀ ਦੀਆਂ ਦੋ ਵਿਦਿਆਰਥਣਾਂ ਹਰਨੂਰ ਕੌਰ ਪੁੱਤਰੀ ਹਰਵਿੰਦਰ ਸਿੰਘ ਅਤੇ ਰਜਨੀ ਕੌਰ ਪੁੱਤਰੀ ਰੂੜ ਸਿੰਘ ਦੀ ਜਵਾਹਰ ਨਵੋਦਿਆ ਸਕੂਲ ਲਈ ਚੋਣ ਹੋਈ ਹੈ। ਦੋਵੇਂ ਵਿਦਿਆਰਥਣਾਂ ਨੇ ਨਵੋਦਿਆ ਸਕੂਲਾਂ ਲਈ ਦਾਖ਼ਲਾ ਪ੍ਰੀਖ਼ਿਆ ਪਾਸ ਕਰਕੇ ਨਵੋਦਿਆ ਸਕੂਲ ਵਿੱਚ ਛੇਵੀਂ ਵਿਚ ਦਾਖ਼ਲਾ ਯਕੀਨੀ ਬਣਾਇਆ। ਸਕੂਲ ਦੇ ਸਟਾਫ਼ ਵੱਲੋਂ ਦੋਹਾਂ ਬੱਚੀਆਂ ਦਾ ਸਨਮਾਨ ਕੀਤਾ ਗਿਆ। ਸਕੂਲ ਦੇ ਅਧਿਆਪਕਾਂ ਨੇ ਦੱਸਿਆ ਕਿ ਬਾਸਮਾਂ ਸਕੂਲ ਵਿਚੋਂ ਹਰ ਸਾਲ ਦੋ ਵਿਦਿਆਰਥੀ ਨਵੋਦਿਆ ਸਕੂਲ ਲਈ ਚੁਣੇ ਜਾਂਦੇ ਹਨ ਤੇ ਇਨ੍ਹਾਂ ਬੱਚਿਆਂ ਨੂੰ ਦਾਖ਼ਲਾ ਪ੍ਰੀਖ਼ਿਆ ਦੀ ਤਿਆਰੀ ਸਕੂਲ ਵਿਖੇ ਕਰਾਈ ਜਾਂਦੀ ਹੈ।-ਪੱਤਰ ਪ੍ਰੇਰਕ



News Source link

- Advertisement -

More articles

- Advertisement -

Latest article