ਮੁੰਬਈ, 23 ਅਕਤੂਬਰ
ਪੁਲੀਸ ਨੇ ਨੈਸ਼ਨਲਿਸਟ ਕਾਂਗਰਸ ਪਾਰਟੀ (ਐੱਨਸੀਪੀ) ਨੇਤਾ ਬਾਬਾ ਸਿੱਦੀਕੀ ਦੇ ਕਤਲ ਦੇ ਮਾਮਲੇ ਵਿੱਚ ਚਾਰ ਹੋਰ ਗ੍ਰਿਫ਼ਤਾਰੀਆਂ ਕੀਤੀਆਂ ਹਨ ਜਿਨ੍ਹਾਂ ਵਿੱਚੋਂ ਇੱਕ ਮੁਲਜ਼ਮ ਹਰਿਆਣਾ ਨਾਲ ਸਬੰਧਤ ਹੈ। ਇਸ ’ਤੇ ਸ਼ੂਟਰ ਅਤੇ ਸਾਜ਼ਿਸ਼ਘਾੜੇ ਦਰਮਿਆਨ ਅਹਿਮ ਕੜੀ ਹੋਣ ਦਾ ਸ਼ੱਕ ਹੈ। ਅਮਿਤ ਹਿਸਾਮ ਸਿੰਘ ਕੁਮਾਰ (29) ਨੂੰ ਹਰਿਆਣਾ ਤੋਂ ਗ੍ਰਿਫਤਾਰ ਕੀਤਾ ਗਿਆ, ਜਦੋਂਕਿ ਅੱਜ ਦੇਰ ਸ਼ਾਮ ਪੁਣੇ ਤੋਂ ਤਿੰਨ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਗਿਆ। ਇਸ ਮਾਮਲੇ ਵਿੱਚ ਗ੍ਰਿਫਤਾਰ ਮੁਲਜ਼ਮਾਂ ਦੀ ਕੁੱਲ ਗਿਣਤੀ 14 ਹੋ ਗਈ ਹੈ। ਇਕ ਪੁਲੀਸ ਅਧਿਕਾਰੀ ਨੇ ਦੱਸਿਆ ਕਿ ਰੁਪੇਸ਼ ਰਾਜੇਂਦਰ ਮੋਹੋਲ (22), ਕਰਨ ਰਾਹੁਲ ਸਾਲਵੇ (19) ਅਤੇ ਸ਼ਿਵਮ ਅਰਵਿੰਦ ਕੋਹਾੜ (20) ਸਾਰੇ ਪੁਣੇ ਦੇ ਵਸਨੀਕ ਹਨ। -ਪੀਟੀਆਈ