ਬਸਪਾ ਵੱਲੋਂ ਹੁਣ ਤੱਕ ਰਾਜ ਕਰਨ ਵਾਲੀਆਂ ਪਾਰਟੀਆਂ ਨੂੰ ਨਕਾਰਨ ਦਾ ਸੱਦਾ

0
199


ਜਸਵੰਤ ਜੱਸ

ਫ਼ਰੀਦਕੋਟ, 29 ਅਪਰੈਲ

ਜ਼ਿਲ੍ਹਾ ਫ਼ਰੀਦਕੋਟ ਰਾਖਵੇਂ ਤੋਂ ਬਹੁਜਨ ਸਮਾਜ ਪਾਰਟੀ ਦੇ ਉਮੀਦਵਾਰ ਗੁਰਬਖਸ਼ ਸਿੰਘ ਚੌਹਾਨ ਨੇ ਪਿੰਡਾਂ ਵਿੱਚ ਚੋਣ ਪ੍ਰਚਾਰ ਕਰਨ ਤੋਂ ਬਾਅਦ ਲੋਕਾਂ ਨੂੰ ਅਪੀਲ ਕੀਤੀ ਕਿ ਹੁਣ ਤੱਕ ਪੰਜਾਬ ਵਿੱਚ ਰਾਜ ਕਰਨ ਵਾਲੀਆਂ ਸਾਰੀਆਂ ਸਿਆਸੀ ਪਾਰਟੀਆਂ ਨੂੰ ਨਕਾਰਿਆ ਜਾਵੇ। ਉਨ੍ਹਾਂ ਕਿਹਾ ਕਿ ਕਾਂਗਰਸ, ਅਕਾਲੀ ਦਲ, ਆਮ ਆਦਮੀ ਪਾਰਟੀ ਅਤੇ ਭਾਜਪਾ ਨੇ ਹੁਣ ਤੱਕ ਪੰਜਾਬ ਵਿੱਚ ਰਾਜ ਕਰ ਕੇ ਇਸ ਦੇ ਖਜ਼ਾਨੇ ਅਤੇ ਵਿਰਾਸਤ ਨੂੰ ਲੁੱਟਿਆ ਹੈ। ਉਨ੍ਹਾਂ ਕਿਹਾ ਕਿ ਜੇਕਰ ਬਹੁਜਨ ਸਮਾਜ ਪਾਰਟੀ ਸੱਤਾ ਵਿੱਚ ਆਈ ਤਾਂ ਮਨਰੇਗਾ ਕਾਨੂੰਨ, ਸਰਵ-ਸਿੱਖਿਆ ਅਭਿਆਨ ਅਤੇ ਹੋਰ ਕੇਂਦਰੀ ਸਕੀਮਾਂ ਨੂੰ ਪੰਜਾਬ ਵਿੱਚ ਪਹਿਲੇ ਆਧਾਰ ’ਤੇ ਲਾਗੂ ਕੀਤਾ ਜਾਵੇਗਾ ਅਤੇ ਪੰਜਾਬ ਦੇ ਬਣਦੇ ਹੱਕ ਪਹਿਲ ਦੇ ਆਧਾਰ ’ਤੇ ਦਿਵਾਏ ਜਾਣਗੇ।

ਇਸ ਮੌਕੇ ਉਮੀਦਵਾਰ ਗੁਰਬਖਸ਼ ਸਿੰਘ ਚੌਹਾਨ ਦਾ ਟਿੱਲਾ ਬਾਬਾ ਫ਼ਰੀਦ ਵਿਖੇ ਸਨਮਾਨ ਵੀ ਕੀਤਾ ਗਿਆ। ਇਸ ਮੌਕੇ ਸੰਤ ਰਾਮ ਮੱਲੀਆਂ ਸਕੱਤਰ ਪੰਜਾਬ, ਗੁਰਪ੍ਰੀਤ ਸਿੰਘ ਘੱਲਕਲਾਂ ਜ਼ਿਲ੍ਹਾ ਪ੍ਰਧਾਨ ਮੋਗਾ, ਗੋਬਿੰਦ ਸਿੰਘ ਪਿਪਲੀ ਜ਼ਿਲ੍ਹਾ ਇੰਚਾਰਜ ਫ਼ਰੀਦਕੋਟ, ਗੁਰਜੰਟ ਸਿੰਘ ਗਿੱਲ ਹਲਕਾ ਪ੍ਰਧਾਨ ਫ਼ਰੀਦਕੋਟ ਤੇ ਗੁਰਚਰਨ ਸਿੰਘ ਰਾਮਪੁਰਾ ਫੂਲ ਅਤੇ ਵਰਕਰ ਹਾਜ਼ਰ ਸਨ।



News Source link