ਲੰਡਨ, 4 ਜਨਵਰੀ
ਭਾਰਤੀ ਮੂਲ ਦੇ ਵਿਅਕਤੀ ਨੂੰ ਬਰਤਾਨੀਆ ਵਿੱਚ ਪਰਿਵਾਰ ਕਲੇਸ਼ ਦੌਰਾਨ ਆਪਣੇ ਜਵਾਈ ’ਤੇ ਮੀਟ ਵਾਲੇ ਚਾਕੂ ਨਾਲ ਹਮਲਾ ਕਰਨ ਦੇ ਦੋਸ਼ ਵਿੱਚ ਅੱਠ ਸਾਲ ਤੋਂ ਵੱਧ ਸਮੇਂ ਲਈ ਜੇਲ੍ਹ ਭੇਜ ਦਿੱਤਾ ਗਿਆ ਹੈ। ਬਰਮਿੰਘਮ ਲਾਈਵ ਦੀ ਰਿਪੋਰਟ ਅਨੁਸਾਰ ਭਜਨ ਸਿੰਘ, ਜੋ ਹੈਂਡਸਵਰਥ ਵਿੱਚ ਆਪਣੇ ਕੋਰਨਵਾਲ ਰੋਡ ਸਥਿਤ ਘਰ ਵਿੱਚ ਆਪਣੀ ਧੀ, ਉਸ ਦੇ ਦੋ ਬੱਚਿਆਂ ਅਤੇ ਜਵਾਈ ਦੇ ਨਾਲ ਰਹਿੰਦਾ ਸੀ।ਬਰਮਿੰਘਮ ਕ੍ਰਾਊਨ ਕੋਰਟ ਨੇ ਫ਼ੈਸਲੇ ਵਿੱਚ ਕਿਹਾ ਕਿ ਜਦੋਂ ਮੁਲਜ਼ਮ ਨੇ ਪਿਛਲੇ ਸਾਲ ਅਪਰੈਲ ‘ਚ ਆਪਣੇ 30 ਸਾਲਾ ਜਵਾਈ ‘ਤੇ ਹਮਲਾ ਕੀਤਾ ਸੀ ਤਾਂ ਉਹ ਸ਼ਰਾਬ ਦੇ ਨਸ਼ੇ ‘ਚ ਸੀ। ਅਦਾਲਤ ਨੂੰ ਦੱਸਿਆ ਗਿਆ ਕਿ ਸਹੁਰਾ ਤੇ ਜਵਾਈ ਇਕੋ ਫ਼ੈਕਟਰੀ ਵਿੱਚ ਕੰਮ ਕਰਦੇ ਸਨ।
News Source link
#ਬਰਤਨਆ #ਪਜਬ #ਮਲ #ਦ #ਸਹਰ #ਨ #ਜਵਈ #ਤ #ਚਕ #ਨਲ #ਹਮਲ #ਕਰਨ #ਦ #ਦਸ਼ #ਚ #ਸਲ #ਤ #ਵਧ #ਦ #ਸਜ