ਫੀਫਾ ਵਿਸ਼ਵ ਕੱਪ: ਇਕੁਆਡੋਰ ਦਾ ਜੇਤੂ ਆਗਾਜ਼, ਮੇਜ਼ਬਾਨ ਕਤਰ ਨੂੰ 2-0 ਨਾਲ ਹਰਾਇਆ

0
262


ਅਲ ਖੋਰ (ਕਤਰ), 20 ਨਵੰਬਰ

ਕਪਤਾਨ ਐਨਰ ਵੈਲੇਂਸੀਆ ਦੇ ਦੋ ਗੋਲਾਂ ਦੀ ਬਦੌਲਤ ਇਕੁਆਡੋਰ ਨੇ ਫੀਫਾ ਵਿਸ਼ਵ ਕੱਪ ਦੇ ਉਦਘਾਟਨੀ ਮੈਚ ਵਿੱਚ ਐਤਵਾਰ ਨੂੰ ਇੱਥੇ ਮੇਜ਼ਬਾਨ ਕਤਰ ਨੂੰ 2-0 ਨਾਲ ਹਰਾ ਕੇ ਆਪਣੀ ਮੁਹਿੰਮ ਦਾ ਸ਼ਾਨਦਾਰ ਆਗਾਜ਼ ਕੀਤਾ ਹੈ। ਵੈਲੇਂਸੀਆ ਨੇ ਗਰੁੱਪ ‘ਏ’ ਦੇ ਇਸ ਮੈਚ ਵਿੱਚ ਪਹਿਲਾ ਗੋਲ 16ਵੇਂ ਮਿੰਟ ਵਿੱਚ ਪੈਨਲਟੀ ’ਤੇ ਕੀਤਾ, ਜਦਕਿ 31ਵੇਂ ਮਿੰਟ ਵਿੱਚ ਉਸ ਨੇ ਹੈਡਰ ਨਾਲ ਸ਼ਾਨਦਾਰ ਗੋਲ ਦਾਗ਼ਿਆ। ਵਿਸ਼ਵ ਕੱਪ ਦੇ 92 ਸਾਲ ਦੇ ਇਤਿਹਾਸ ਵਿੱਚ ਇਹ ਪਹਿਲਾ ਮੌਕਾ ਹੈ, ਜਦੋਂ ਮੇਜ਼ਬਾਨ ਟੀਮ ਨੇ ਆਪਣਾ ਪਹਿਲਾ ਮੈਚ ਗੁਆਇਆ ਹੈ। –ਪੀਟੀਆਈ





News Source link

LEAVE A REPLY

Please enter your comment!
Please enter your name here