ਫਿਲਮ ‘ਜਾਨੇ ਜਾਨ’ ’ਚੋਂ ਜੈਦੀਪ ਅਹਿਲਾਵਤ ਦਾ ਪਹਿਲਾ ਪੋਸਟਰ ਜਾਰੀ – punjabitribuneonline.com

Must read


ਮੁੰਬਈ: ਆਉਣ ਵਾਲੀ ਫਿਲਮ ‘ਜਾਨੇ ਜਾਨ’ ਦੇ ਨਿਰਮਾਤਾਵਾਂ ਨੇ ਅੱਜ ਅਦਾਕਾਰ ਜੈਦੀਪ ਅਹਿਲਾਵਤ ਦੀ ਪਹਿਲੀ ਝਲਕ ਵਾਲਾ ਪੋਸਟਰ ਜਾਰੀ ਕੀਤਾ ਹੈ। ਓਟੀਟੀ ਮੰਚ ਨੈੱਟਫਲਿਕਸ ਨੇ ਵੀ ਇੰਸਟਾਗ੍ਰਾਮ ’ਤੇ ਪੋਸਟਰ ਜਾਰੀ ਕੀਤਾ ਅਤੇ ਕਿਹਾ, ‘‘ਕੁਝ ਰਾਜ਼ ਜਾਨ ਲੈ ਕੇ ਹੀ ਰਹਿਣਗੇ। ‘ਜਾਨੇ ਜਾਨ’ ਦਾ ਟਰੇਲਰ ਦੋ ਦਿਨਾਂ ਵਿੱਚ ਰਿਲੀਜ਼ ਹੋਵੇਗਾ।’’ ਪੋਸਟਰ ਵਿੱਚ ਜੈਦੀਪ ਕੁਰਸੀ ’ਤੇ ਬੈਠਾ ਦਿਖਾਈ ਦੇ ਰਿਹਾ ਹੈ। ਫਿਲਮ ਵਿੱਚ ਉਹ ਪਹਿਲਾਂ ਕਦੇ ਨਾ ਵੇਖੇ ਗਏ ਕਿਰਦਾਰ ਵਿੱਚ ਨਜ਼ਰ ਆਵੇਗਾ, ਜਿਸ ਦੀ ਪ੍ਰਸ਼ੰਸਕ ਅਤੇ ਆਲੋਚਕ ਬੇਸਬਰੀ ਨਾਲ ਉਡੀਕ ਕਰ ਰਹੇ ਹਨ। ਸੁਜੋਏ ਘੋਸ਼ ਦੇ ਨਿਰਦੇਸ਼ਨ ਹੇਠ ਬਣੀ ਇਸ ਫਿਲਮ ਵਿੱਚ ਕਰੀਨਾ ਕਪੂਰ ਖਾਨ ਅਤੇ ਵਿਜੈ ਵਰਮਾ ਵੀ ਮੁੱਖ ਭੂਮਿਕਾ ਵਿੱਚ ਨਜ਼ਰ ਆਉਣਗੇ। ਫਿਲਮ ਦਾ ਟਰੇਲਰ 5 ਸਤੰਬਰ ਨੂੰ ਰਿਲੀਜ਼ ਹੋਵੇਗਾ। ਫਿਲਮ ਨੈੱਟਫਲਿਕਸ ’ਤੇ 21 ਸਤੰਬਰ ਨੂੰ ਕਰੀਨਾ ਦੇ ਜਨਮ ਦਿਨ ਮੌਕੇ ਰਿਲੀਜ਼ ਹੋਵੇਗੀ। ਫਿਲਮ ਦੀ ਕਹਾਣੀ ਪੱਛਮੀ ਬੰਗਾਲ ਦੇ ਸ਼ਹਿਰ ਕਲਿਮਪੋਂਗ ’ਤੇ ਆਧਾਰਿਤ ਹੈ ਅਤੇ ਕੀਗੋ ਹਿਗਾਸ਼ਿਨੋ ਦੇ ਸਭ ਤੋਂ ਵੱਧ ਵਿਕਣ ਵਾਲੇ ਨਾਵਲ ‘ਡਿਵੋਸ਼ਨ ਆਫ ਸਸਪੈਕਟ ਐਕਸ’ ਦਾ ਅਧਿਕਾਰਤ ਰੂਪਾਂਤਰ ਹੈ। -ਏਐੱਨਆਈ



News Source link

- Advertisement -

More articles

- Advertisement -

Latest article