ਫਗਵਾੜਾ, 3 ਮਈ
ਫਗਵਾੜਾ ’ਚ ਨਿੱਜੀ ਯੂਨੀਵਰਸਿਟੀ ਦੇ 18 ਸਾਲਾ ਵਿਦਿਆਰਥੀ ਨੇ ਆਪਣੇ ਹੋਸਟਲ ਦੀ 10ਵੀਂ ਮੰਜ਼ਿਲ ਤੋਂ ਛਾਲ ਮਾਰ ਕੇ ਕਥਿਤ ਤੌਰ ‘ਤੇ ਖੁਦਕੁਸ਼ੀ ਕਰ ਲਈ। ਮ੍ਰਿਤਕ ਵਿਦਿਆਰਥੀ ਦੀ ਪਛਾਣ ਮਯੰਕ ਵਜੋਂ ਹੋਈ ਹੈ, ਜੋ ਬੀਟੈੱਕ ਕੰਪਿਊਟਰ ਸਾਇੰਸ ਪਹਿਲੇ ਸਾਲ ਦਾ ਵਿਦਿਆਰਥੀ ਸੀ। ਮਯੰਕ ਹਰਿਆਣਾ ਦੇ ਰੇਵਾੜੀ ਜ਼ਿਲ੍ਹੇ ਦੇ ਪਿੰਡ ਨਿਮੋਠ ਦਾ ਰਹਿਣ ਵਾਲਾ ਸੀ। ਉਹ ਹੋਸਟਲ ਵਿਚ ਰਹਿੰਦਾ ਸੀ ਅਤੇ ਵੀਰਵਾਰ ਰਾਤ ਉਸ ਨੇ ਇਮਾਰਤ ਦੀ 10ਵੀਂ ਮੰਜ਼ਿਲ ਤੋਂ ਛਾਲ ਮਾਰ ਦਿੱਤੀ ਸੀ।