ਦੇਸ਼ ਪੰਜਾਬ ਐਫਸੀ ਵੱਲੋਂ ਇੰਡੀਅਨ ਸੁਪਰ ਲੀਗ ਦੇ ਨਵੇਂ ਸੀਜ਼ਨ ਲਈ ਟੀਮ ਦਾ ਐਲਾਨ – Punjabi Tribune By Mehra Media Team September 11, 2024 0 152 Share FacebookXPinterestWhatsApp Must read ਵਿਦਿਆਰਥੀਆਂ ਨੂੰ ਲੱਗਿਆ ਵੱਡਾ ਝਟਕਾ, ਹੁਣ ਨਹੀਂ ਮਿਲੇਗਾ ਐਜੂਕੇਸ਼ਨ ਲੋਨ August 21, 2026 ਵੱਡਾ ਹਾਦਸਾ, ਅਚਾਨਕ ਕ੍ਰੈਸ਼ ਹੋਇਆ ਜਹਾਜ਼: ਮੱਚ ਗਿਆ ਹਾਹਾਕਾਰ, 8 ਲੋਕਾਂ ਦੀ ਮੌਤ August 21, 2026 Shweta Tiwari ਦੇ ਆਨਲਾਈਨ ਆਰਡਰ 'ਚੋਂ ਨਿਕਲੀ ਅਜਿਹੀ ਚੀਜ਼ , ਅਦਾਕਾਰਾ ਦੇ ਉੱਡੇ ਹੋਸ਼ August 21, 2026 ਚੰਡੀਗੜ੍ਹ 'ਚ ਨਹੀਂ ਲੱਗੇਗਾ ਫ੍ਰੀ ਪੈਟਰੋਲ ਦਾ ਲੰਗਰ, ਪਰਮਿਸ਼ਨ ਨਾ ਮਿਲਣ ਤੱਕ ਰੋਕ; ਹੁਣ ਕਦੋਂ ਲੱਗੇਗਾ? August 21, 2026 Mehra Media Teamhttps://punjabimedia.in ਟ੍ਰਿਬਿਊਨ ਨਿਊਜ਼ ਸਰਵਿਸ ਚੰਡੀਗੜ੍ਹ, 11 ਸਤੰਬਰ ਇੰਡੀਅਨ ਸੁਪਰ ਲੀਗ ਵਿਚ ਉੱਤਰੀ ਭਾਰਤ ਦੀ ਇਕਲੌਤੀ ਨੁਮਾਇੰਦਗੀ ਕਰਦੀ ਪੰਜਾਬ ਐੱਫਸੀ ਦੀ ਟੀਮ ਨੇ ਲੀਗ ਦੇ ਅਗਾਮੀ ਸੀਜ਼ਨ ਲਈ ਆਪਣੀ 26 ਮੈਂਬਰੀ ਟੀਮ ਦਾ ਐਲਾਨ ਕਰ ਦਿੱਤਾ ਹੈ। ਟੀਮ ਪ੍ਰਬੰਧਨ ਵੱਲੋਂ ਅਗਾਮੀ ਸੀਜ਼ਨ ਲਈ ਨਵੀਂ ਜਰਸੀ ਵੀ ਜਾਰੀ ਕੀਤੀ ਗਈ ਹੈ। ਪੰਜਾਬ ਐੱਫਸੀ ਦੇ ਸ਼ੇਰ 15 ਸਤੰਬਰ ਨੂੰ ਕੋਚੀ ਵਿੱਚ ਕੇਰਲ ਬਲਾਸਟਰ ਖ਼ਿਲਾਫ਼ ਆਪਣੀ ਮੁਹਿੰਮ ਦੀ ਸ਼ੁਰੂਆਤ ਕਰਨਗੇ ਜਦੋਂਕਿ 20 ਸਤੰਬਰ ਨੂੰ ਨਵੀਂ ਦਿੱਲੀ ਦੇ ਜਵਾਹਰ ਲਾਲ ਨਹਿਰੂ ਸਟੇਡੀਅਮ ਵਿੱਚ ਆਪਣਾ ਪਹਿਲਾ ਘਰੇਲੂ ਮੈਚ ਖੇਡਣਗੇ। ਟੀਮ ਦੀ ਚੋਣ ਮੁੱਖ ਕੋਚ ਪੈਨਾਜੀਓਟਿਸ ਡਿਲਮਪੀਰਿਸ ਨੇ ਕੀਤੀ ਹੈ। ਟੀਮ ਵਿਚ ਨੌਜਵਾਨਾਂ ਅਤੇ ਤਜਰਬੇ ਦਾ ਸੰਤੁਲਨ ਰੱਖਿਆ ਗਿਆ ਹੈ। ਵਿਦੇਸ਼ੀ ਖਿਡਾਰੀਆਂ ’ਚੋਂ ਲੂਕਾ ਮੇਜੇਨ, ਮੁਸ਼ਾਗਾ ਬੇਕੇਂਗਾ, ਈਜ਼ੇਕੁਏਲ ਵਿਡਾਲ, ਇਵਾਨ ਨੋਵੋਸੇਲੇਕ, ਅਸਮੀਰ ਸੁਲਜਿਕ ਅਤੇ ਫਿਲਿਪ ਮਰਜ਼ਲਜਾਕ ਨੂੰ ਟੀਮ ਵਿੱਚ ਸ਼ਾਮਲ ਕੀਤਾ ਗਿਆ ਹੈ। ਘਰੇਲੂ ਭਾਰਤੀ ਖਿਡਾਰੀਆਂ ਵਿੱਚੋਂ ਵਿਨੀਤ ਰਾਏ, ਨਿੰਥੋਇੰਗਨਬਾ ਮੀਤੇਈ, ਮੁਹੀਤ ਸ਼ਬੀਰ, ਨਿਹਾਲ ਸੁਦੇਸ਼ ਅਤੇ ਲਿਕਮਬਾਮ ਰਾਕੇਸ਼ ਸਿੰਘ ਸ਼ਾਮਲ ਹਨ। ਅਕੈਡਮੀ ਤੋਂ ਮੁਹੰਮਦ ਸੁਹੇਲ ਐੱਫ. ਅਤੇ ਸ਼ਮੀ ਸਿੰਗਾਮਯੁਮ ਨੂੰ ਸੀਨੀਅਰ ਸਾਈਡ ’ਤੇ ਤਰੱਕੀ ਦਿੱਤੀ ਗਈ ਹੈ। ਟੇਕਚਮ ਅਭਿਸ਼ੇਕ ਸਿੰਘ, ਮੰਗਲੇਨਥਾਂਗ ਕਿਪਗੇਨ ਅਤੇ ਆਯੂਸ਼ ਦੇਸ਼ਵਾਲ ਨਾਲ ਪਹਿਲਾਂ ਹੀ ਸੀਨੀਅਰ ਸਾਈਡ ਨਾਲ ਜੁੜੇ ਹਨ। ਟੀਮ ਦਾ ਐਲਾਨ ਕਰਦਿਆਂ ਮੁੱਖ ਕੋਚ ਪੈਨਾਜੀਓਟਿਸ ਡਿਲਮਪੀਰਿਸ ਨੇ ਕਿਹਾ, “ਅਸੀਂ ਇੱਕ ਟੀਮ ਬਣਾਈ ਹੈ ਜੋ ਇਸ ਸੀਜ਼ਨ ਵਿੱਚ ਲੀਗ ਵਿਚ ਸਿਖਰਲੇ ਸਥਾਨਾਂ ਲਈ ਹੋਰਨਾਂ ਟੀਮਾਂ ਨੂੰ ਚੁਣੌਤੀ ਦੇ ਸਕਦੀ ਹੈ। ਵਿਦੇਸ਼ੀ ਖਿਡਾਰੀਆਂ ਕੋਲ ਵੱਡਾ ਤਜਰਬਾ ਹੈ ਅਤੇ ਸਾਡੇ ਕੋਲ ਭਾਰਤੀ ਖਿਡਾਰੀਆਂ ਦਾ ਦਿਲਚਸਪ ਪੂਲ ਹੈ। ਸਾਡਾ ਪ੍ਰੀ-ਸੀਜ਼ਨ ਚੰਗਾ ਰਿਹਾ ਹੈ ਤੇ ਅਸੀਂ ਉਮੀਦ ਕਰਦੇ ਹਾਂ ਕਿ ਅਸੀਂ ਸੀਜ਼ਨ ਦੀ ਚੰਗੀ ਸ਼ੁਰੂਆਤ ਕਰਾਂਗੇ ਅਤੇ ਆਪਣੀ ਸਰਵੋਤਮ ਸਮਰੱਥਾ ਅਨੁਸਾਰ ਪ੍ਰਦਰਸ਼ਨ ਕਰਾਂਗੇ।’’ News Source link TagsPunjabiTribuneਐਫਸਐਲਨਇਡਅਨਸਜਨਸਪਰਟਮਦਨਵਪਜਬਲਈਲਗਵਲ Share FacebookXPinterestWhatsApp Previous articleਸੁਪਰੀਮ ਕੋਰਟ ਵੱਲੋਂ ਕੌਮੀ ਮੈਡੀਕਲ ਕਮਿਸ਼ਨ ਤੇ ਹੋਰਾਂ ਨੂੰ ਦਸ ਲੱਖ ਦਾ ਜੁਰਮਾਨਾNext article70 ਸਾਲ ਤੋਂ ਵੱਧ ਉਮਰ ਦੇ ਬਜ਼ੁਰਗਾਂ ਦੇ ਮੁਫ਼ਤ ਇਲਾਜ ਦੀ ਯੋਜਨਾ ਨੂੰ ਹਰੀ ਝੰਡੀ - Advertisement - More articles ਮੰਮੀ ਨੂੰ ਕਰਦੇ ਸਨ ਜ਼ਿਆਦਾ ਪਿਆਰ ! ਪਿਤਾ ਨੇ ਆਪਣੇ ਹੀ 2 ਬੱਚਿਆਂ ਨੂੰ ਨਹਿਰ ‘ਚ ਸੁੱਟ ਦਿੱਤਾ August 21, 2026 ਸਿਆਸਤ ‘ਚ ਪਸਰਿਆ ਮਾਤਮ, ਕਾਂਗਰਸ ਦੇ ਸਾਬਕਾ ਸੰਸਦ ਮੈਂਬਰ ਦਾ ਦੇਹਾਂਤ, ਹਸਪਤਾਲ ‘ਚ ਲਏ ਆਖਰੀ ਸਾਹ… August 21, 2026 ਪ੍ਰਸ਼ਾਸਨ ‘ਚ ਮੱਚਿਆ ਹੜਕੰਪ, ਅਦਾਲਤ ਬਾਹਰ ਅੰਨ੍ਹੇਵਾਹ ਗੋਲੀਆਂ ਚੱਲੀਆਂ; ਬਦਮਾਸ਼ਾਂ ਨੇ 14 ਫਾਇਰ ਕਰਕੇ ਭੁੰਨਿਆ ਨਾਮੀ August 21, 2026 - Advertisement - Latest article ਵਿਦਿਆਰਥੀਆਂ ਨੂੰ ਲੱਗਿਆ ਵੱਡਾ ਝਟਕਾ, ਹੁਣ ਨਹੀਂ ਮਿਲੇਗਾ ਐਜੂਕੇਸ਼ਨ ਲੋਨ August 21, 2026 ਵੱਡਾ ਹਾਦਸਾ, ਅਚਾਨਕ ਕ੍ਰੈਸ਼ ਹੋਇਆ ਜਹਾਜ਼: ਮੱਚ ਗਿਆ ਹਾਹਾਕਾਰ, 8 ਲੋਕਾਂ ਦੀ ਮੌਤ August 21, 2026 Shweta Tiwari ਦੇ ਆਨਲਾਈਨ ਆਰਡਰ 'ਚੋਂ ਨਿਕਲੀ ਅਜਿਹੀ ਚੀਜ਼ , ਅਦਾਕਾਰਾ ਦੇ ਉੱਡੇ ਹੋਸ਼ August 21, 2026 ਚੰਡੀਗੜ੍ਹ 'ਚ ਨਹੀਂ ਲੱਗੇਗਾ ਫ੍ਰੀ ਪੈਟਰੋਲ ਦਾ ਲੰਗਰ, ਪਰਮਿਸ਼ਨ ਨਾ ਮਿਲਣ ਤੱਕ ਰੋਕ; ਹੁਣ ਕਦੋਂ ਲੱਗੇਗਾ? August 21, 2026 ਮੰਮੀ ਨੂੰ ਕਰਦੇ ਸਨ ਜ਼ਿਆਦਾ ਪਿਆਰ ! ਪਿਤਾ ਨੇ ਆਪਣੇ ਹੀ 2 ਬੱਚਿਆਂ ਨੂੰ ਨਹਿਰ ‘ਚ ਸੁੱਟ ਦਿੱਤਾ August 21, 2026