ਪੰਛੀਆਂ ਦੇ ਟਾਵਰ ਦਾ ਰਸਮੀ ਉਦਘਾਟਨ ਅੱਜ – Punjabi Tribune

0
190


ਪੱਤਰ ਪ੍ਰੇਰਕ

ਪੰਚਕੂਲਾ, 15 ਦਸੰਬਰ

ਇਥੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਇਥੇ ਮਾਤਾ ਮਨਸਾ ਦੇਵੀ ਗਾਊਧਾਮ ਵਿੱਚ ਪੰਛੀਆਂ ਲਈ ਰੈਣ ਬਸੇਰੇ ਦਾ ਉਦਘਾਟਨ ਕਰਨਗੇ। ਪੰਚਕੂਲਾ ਗਊਸ਼ਾਲਾ ਟਰੱਸਟ ਦੇ ਮੁਖੀ ਕੁਲਭੂਸ਼ਣ ਗੋਇਲ ਨੇ ਦੱਸਿਆ ਕਿ ਰਤਨ ਲਾਲ ਕਟਾਰੀਆ ਸੇਵਾ ਟਰੱਸਟ ਵੱਲੋਂ ਸਾਬਕਾ ਕੇਂਦਰੀ ਮੰਤਰੀ ਰਤਨ ਲਾਲ ਕਟਾਰੀਆ ਦੇ ਜਨਮ ਦਿਨ ਮੌਕੇ ਮਾਤਾ ਮਨਸਾ ਦੇਵੀ ਗਊਸ਼ਾਲਾ ਵਿੱਚ ਖੂਨਦਾਨ, ਅੱਖਾਂ ਅਤੇ ਸਿਹਤ ਜਾਂਚ ਕੈਂਪ ਲਗਾਇਆ ਜਾਵੇਗਾ। ਸੀਐੱਮ ਇਸ ਕੈਂਪ ਦਾ ਉਦਘਾਟਨ ਵੀ ਕਰਨਗੇ। ਇਹ ਸਮਾਗਮ ਭਾਜਪਾ ਦੇ ਸੂਬਾ ਮੀਤ ਪ੍ਰਧਾਨ ਬੰਤੋ ਕਟਾਰੀਆ ਵੱਲੋਂ ਕਰਵਾਇਆ ਜਾ ਰਿਹਾ ਹੈ।



News Source link