ਖੇਤਰੀ ਪ੍ਰਤੀਨਿਧ
ਐਸ.ਏ.ਐਸ.ਨਗਰ (ਮੁਹਾਲੀ), 14 ਅਗਸਤ
ਪੰਚਾਇਤ ਵਿਭਾਗ ਦੇ ਪ੍ਰਬੰਧਕੀ ਸਕੱਤਰ ਦਿਲਰਾਜ ਸਿੰਘ ਨੇ ਵੱਖ-ਵੱਖ ਅਧਿਕਾਰੀਆਂ ਦੇ ਤਬਾਦਲਿਆਂ ਦੇ ਨਿਰਦੇਸ਼ ਜਾਰੀ ਕੀਤੇ ਹਨ। ਅਰੁਣ ਕੁਮਾਰ ਏਡੀਸੀ (ਪੇਂਡੂ ਵਿਕਾਸ) ਫਿਰੋਜ਼ਪੁਰ ਨੂੰ ਮੁੱਖ ਦਫ਼ਤਰ ਮੁਹਾਲੀ, ਗੁਰਪ੍ਰੀਤ ਸਿੰਘ ਗਿੱਲ ਏਡੀਸੀ (ਪੇਂਡੂ ਵਿਕਾਸ) ਹੁਸ਼ਿਆਰਪੁਰ ਨੂੰ ਏਡੀਸੀ ( ਪੇਂਡੂ ਵਿਕਾਸ) ਗੁਰਦਾਸਪੁਰ ਗੁਰਦਾਸਪੁਰ, ਜਸਵੰਤ ਸਿੰਘ ਵੜੈਚ ਨੂੰ ਡੀਡੀਪੀਓ ਮਾਨਸਾ, ਹਰਜਿੰਦਰ ਸਿੰਘ ਨੂੰ ਡੀਡੀਪੀਓ ਫਿਰੋਜ਼ਪੁਰ ਅਤੇ ਵਾਧੂ ਚਾਰਜ ਏਡੀਸੀ(ਪੇਂਡੂ ਵਿਕਾਸ) ਫਿਰੋਜ਼ਪੁਰ, ਸੁਖਬੀਰ ਕੌਰ ਡੀਡੀਪੀਓ ਹੁਸ਼ਿਆਰਪੁਰ ਨੂੰ ਉਪ ਮੁੱਖ ਕਾਰਜਕਾਰੀ ਅਫਸਰ ਜਲੰਧਰ, ਅਮਨਦੀਪ ਕੌਰ ਡੀਡੀਪੀਓ ਪਟਿਆਲਾ ਨੂੰ ਉਪ ਮੁੱਖ ਕਾਰਜਕਾਰੀ ਅਫਸਰ ਪਟਿਆਲਾ ਅਤੇ ਪਿਆਰ ਸਿੰਘ ਬੀਡੀਪੀਓ ਖੰਨਾ ਨੂੰ ਬੀਡੀਪੀਓ ਖੰਨਾ ਅਤੇ ਵਾਧੂ ਚਾਰਜ ਉਪ ਮੁੱਖ ਕਾਰਜਕਾਰੀ ਅਫਸਰ ਲੁਧਿਆਣਾ ਲਗਾਇਆ ਗਿਆ ਹੈ।