Sub-Inspector Suspended After Viral Video: ਪੁਲਿਸ ਵਿਭਾਗ ਵਿੱਚ ਉਸ ਸਮੇਂ ਹਾਹਾਕਾਰ ਮੱਚ ਗਿਆ, ਜਦੋਂ ਮਹਿਲਾ ਇੰਸਪੈਕਟਰ ਦੀ ਇਤਰਾਜ਼ਯੋਗ ਵੀਡੀਓ ਸੋਸ਼ਲ ਮੀਡੀਆ ਉੱਪਰ ਵਾਇਰਲ ਹੋਈ। ਦਰਅਸਲ, ਮੇਰਠ ਦੀ ਇੱਕ ਮਹਿਲਾ ਇੰਸਪੈਕਟਰ, ਅਨੂ, ਸੋਸ਼ਲ ਮੀਡੀਆ ‘ਤੇ ਪ੍ਰਸਿੱਧੀ ਹਾਸਿਲ ਕਰਨਾ ਚਾਹੁੰਦੀ ਸੀ। ਬਲੂ ਡਰੱਮ ਮੈਨ ਸੌਰਭ ਦੇ ਕਤਲ ਦੇ ਦੋਸ਼ੀ ਮੁਸਕਾਨ ਨੂੰ ਗ੍ਰਿਫ਼ਤਾਰ ਕਰਨ ਤੋਂ ਬਾਅਦ, ਉਸਨੇ ਦੋ ਇੰਸਟਾਗ੍ਰਾਮ ਅਤੇ ਦੋ ਯੂਟਿਊਬ ਚੈਨਲ ਬਣਾਏ ਸੀ।
ਵੀਡੀਓ ਵਾਇਰਲ ਹੋਣ ਤੋਂ ਬਾਅਦ ਹੋਈ ਸਸਪੈਂਡ
ਅਨੂ ਨੇ ਲਗਭਗ 3 ਮਹੀਨੇ ਪਹਿਲਾਂ ਸੇਲੀਨਾ ਨਾਮ ਦਾ ਇੱਕ ਯੂਟਿਊਬ ਚੈਨਲ ਵੀ ਸ਼ੁਰੂ ਕੀਤਾ ਸੀ। ਮਹਿਲਾ ਇੰਸਪੈਕਟਰ ਦੇ ਸੋਸ਼ਲ ਮੀਡੀਆ ਅਕਾਊਂਟਸ ‘ਤੇ ਜਿੰਮ ਅਤੇ ਸਵੀਮਿੰਗ ਪੂਲ ਦੇ ਵੀਡੀਓ ਸਮੇਤ ਕਈ ਲਾਈਵ ਵੀਡੀਓ ਮਿਲੇ ਸਨ। ਉਸਦੀ ਪ੍ਰੋਫਾਈਲ ਵਿੱਚ ਉਸਦੀ ਵਰਦੀ ਵਿੱਚ ਇੱਕ ਫੋਟੋ ਅਤੇ ਉਸਦੇ ਬਾਇਓ ਵਿੱਚ “UPCOP” ਕੈਪਸ਼ਨ ਸ਼ਾਮਲ ਸੀ। ਕੁਝ ਲਾਈਵ ਵੀਡੀਓਜ਼ ਵਿੱਚ ਇੱਕ QR ਕੋਡ ਵੀ ਸੀ। ਉਸਨੇ ਇਸਦੀ ਵਰਤੋਂ ਕਰਕੇ ਉਹ ਡੋਨੇਸ਼ਨ ਮਨੀ ਇਕੱਠੀ ਲੈਂਦੀ ਸੀ।
ਵੀਡੀਓ ਵਾਇਰਲ ਹੁੰਦਿਆਂ ਹੀ ਪੁਲਿਸ ਵਿਭਾਗ ਵਿੱਚ ਹੜਕੰਪ ਮੱਚ ਗਿਆ। ਉੱਚ ਅਧਿਕਾਰੀਆਂ ਨੇ ਸੰਜਾਨ ਲੈਂਦਿਆਂ ਮਹਿਲਾ ਦਾਰੋਗਾ ਨੂੰ ਮੁਅੱਤਲ ਕਰ ਦਿੱਤਾ ਹੈ। ਉੱਤਰ ਪ੍ਰਦੇਸ਼ ਪੁਲਸ ਦੀ ਵਿਭਾਗੀ ਸੋਸ਼ਲ ਮੀਡੀਆ ਨੀਤੀ ਦੀ ਸਪੱਸ਼ਟ ਉਲੰਘਣਾ ਕਰਨ ਦੇ ਦੋਸ਼ ਵਿਚ ਮਹਿਲਾ ਦਾਰੋਗਾ ਅਨੂ ਰਾਣੀ ਨੂੰ ਤੁਰੰਤ ਪ੍ਰਭਾਵ ਤੋਂ ਮੁਅੱਤਲ ਕਰ ਦਿੱਤਾ ਗਿਆ ਹੈ।
Anu rani ka viral video
Ye merath me sub inspector ki post me thi aur sayad suna hoga wo viral muskan wala case yhi handle kr rhi thiAur ye ab apna srir bech kr paise kma rhi thi #anuranivideo
Anu rani name h inka
Inka pura video ke liye Follow kr lo pic.twitter.com/s4FwoVgx9u— aartichauhan (@Aartich953) August 19, 2026
ਸਾਈਬਰ ਸੈੱਲ ਨੇ ਕੀਤੀ ਜਾਂਚ
ਵਾਇਰਲ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਪੁਲਿਸ ਵਿਭਾਗ ਨੇ ਆਪਣੀ ਜਾਂਚ ਦਾ ਦਾਇਰਾ ਤੁਰੰਤ ਵਧਾ ਲਿਆ ਹੈ। ਵੀਡੀਓ ਅਸਲੀ ਹੈ ਜਾਂ ਇਸ ਨਾਲ ਕਿਸੇ ਕਿਸਮ ਦੀ ਕੋਈ ਤਕਨੀਕੀ ਛੇੜਛਾੜ ਕੀਤੀ ਗਈ ਹੈ, ਇਸਦੀ ਸੱਚਾਈ ਪਰਖਣ ਦੀ ਜ਼ਿੰਮੇਵਾਰੀ ਹੁਣ ਸਾਈਬਰ ਸੈੱਲ ਨੂੰ ਸੌਂਪੀ ਗਈ ਹੈ। ਸਾਈਬਰ ਸੈੱਲ ਦੀ ਟੀਮ ਇਸ ਗੱਲ ਦੀ ਵੀ ਡੂੰਘੀ ਪੜਤਾਲ ਕਰੇਗੀ ਕਿ ਇਹ ਇਤਰਾਜ਼ਯੋਗ ਵੀਡੀਓ ਸੋਸ਼ਲ ਮੀਡੀਆ ਦੇ ਵੱਖ-ਵੱਖ ਪਲੇਟਫਾਰਮਾਂ ‘ਤੇ ਕਿਵੇਂ ਅਤੇ ਕਿੱਥੋਂ ਵਾਇਰਲ ਕੀਤੀ ਗਈ।
ਜਾਣਕਾਰੀ ਮੁਤਾਬਕ, ਇਕ ਯੂਟਿਊਬਰ ਨੇ ਮਹਿਲਾ ਦਾਰੋਗਾ ਦੇ ਸੋਸ਼ਲ ਮੀਡੀਆ ਵਰਤੋਂ ਨੂੰ ਲੈ ਕੇ ਸ਼ਿਕਾਇਤ ਕਰਦਿਆਂ ਇੱਕ ਵੀਡੀਓ ਜਾਰੀ ਕੀਤਾ ਸੀ। ਦੋਸ਼ ਹੈ ਕਿ ਦਾਰੋਗਾ ਸੋਸ਼ਲ ਮੀਡੀਆ ਪਲੇਟਫਾਰਮ ‘ਤੇ ਲਾਈਵ ਆਉਂਦੀ ਸੀ ਅਤੇ ਲਾਈਵ ਦੌਰਾਨ ਉਨ੍ਹਾਂ ਕੋਲ ਕਿਊਆਰ ਕੋਡ ਵੀ ਰੱਖਿਆ ਰਹਿੰਦਾ ਸੀ। ਇਸੇ ਦੌਰਾਨ ਉਨ੍ਹਾਂ ਨਾਲ ਸਬੰਧਤ ਇੱਕ ਇਤਰਾਜ਼ਯੋਗ ਵੀਡੀਓ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋਣ ਲੱਗੀ।
ਜਾਂਚ ਰਿਪੋਰਟ ਦੇ ਆਧਾਰ ‘ਤੇ ਹੋਵੇਗਾ ਅਗਲਾ ਐਕਸ਼ਨ: ਐਸਪੀ
ਇਸ ਪੂਰੇ ਮਾਮਲੇ ‘ਤੇ ਮੇਰਠ ਦੇ ਐਸਪੀ ਕ੍ਰਾਈਮ ਅਵਨੀਸ਼ ਕੁਮਾਰ ਨੇ ਕਿਹਾ ਕਿ ਵਾਇਰਲ ਵੀਡੀਓ ਦਾ ਸੰਜਾਨ ਲੈਂਦਿਆਂ ਮਹਿਲਾ ਦਾਰੋਗਾ ਨੂੰ ਮੁਅੱਤਲ ਕੀਤਾ ਗਿਆ ਹੈ। ਹੁਣ ਇਸ ਮਾਮਲੇ ਦੀ ਨਿਰਪੱਖ ਜਾਂਚ ਕਰਵਾਈ ਜਾ ਰਹੀ ਹੈ। ਵਿਸਤ੍ਰਿਤ ਜਾਂਚ ਰਿਪੋਰਟ ਸਾਹਮਣੇ ਆਉਣ ਤੋਂ ਬਾਅਦ ਹੀ ਅੱਗੇ ਦੀ ਕਾਰਵਾਈ ਤੈਅ ਕੀਤੀ ਜਾਵੇਗੀ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ ‘ਤੇ ਵੀ ਫੋਲੋ ਕਰ ਸਕਦੇ ਹੋ।
Khanauri Border ’ਤੇ Kisan Andolan ਨੂੰ ਲੈ ਕੇ Governor Kataria ਦਾ ਵੱਡਾ ਬਿਆਨ | Abp Sanjha | Shorts