ਪੀਵੀ ਸਿੰਧੂ ਮਲੇਸ਼ੀਆ ਮਾਸਟਰਜ਼ ’ਚੋਂ ਬਾਹਰ

0
279


ਕੁਆਲਾਲੰਪੁਰ: ਦੋ ਵਾਰ ਦੀ ਓਲੰਪਿਕ ਤਗਮਾ ਜੇਤੂ ਬੈਡਮਿੰਟਨ ਖਿਡਾਰਨ ਪੀਵੀ ਸਿੰਧੂ ਅੱਜ ਮਲੇਸ਼ੀਆ ਮਾਸਟਰਜ਼ ਸੁਪਰ 500 ਦੇ ਕੁਆਰਟਰ ਫਾਈਨਲ ਵਿੱਚ ਤਾਈ ਜ਼ੂ ਯਿੰਗ ਤੋਂ ਇੱਕ ਵਾਰ ਫਿਰ ਹਾਰ ਕੇ ਟੂਰਨਾਮੈਂਟ ਤੋਂ ਬਾਹਰ ਹੋ ਗਈ ਹੈ। ਚੀਨੀ ਤਾਇਪੇ ਦੀ ਖਿਡਾਰਨ ਤੋਂ ਹਫ਼ਤਾ ਪਹਿਲਾਂ ਹਾਰਨ ਮਗਰੋਂ ਅੱਜ ਫਿਰ ਸਿੰਧੂ ਦੁਨੀਆਂ ਦੇ ਦੂਜੇ ਦਰਜੇ ਦੀ ਖਿਡਾਰਨ ਤੋਂ 55 ਮਿੰਟ ਚੱਲੇ ਮੈਚ ਵਿੱਚ 13-21, 21-12, 12-21 ਨਾਲ ਹਾਰ ਗਈ। ਇਹ ਸਿੰਧੂ ਦੀ ਟੋਕੀਓ ਓਲੰਪਿਕ ਵਿੱਚ ਚਾਂਦੀ ਦਾ ਤਗਮਾ ਜੇਤੂ ਖਿਡਾਰਨ ਤੋਂ ਲਗਾਤਾਰ ਸੱਤਵੀਂ ਅਤੇ ਕੁੱਲ 17ਵੀਂ ਹਾਰ ਸੀ। ਆਖਰੀ ਵਾਰ ਸਿੰਧੂ ਉਸ ਤੋਂ 2019 ਵਿੱਚ ਵਿਸ਼ਵ ਚੈਂਪੀਅਨਸ਼ਿਪ ਵਿੱਚ ਜਿੱਤੀ ਸੀ। ਜ਼ੂ ਯਿੰਗ ਨੇ ਅੱਜ ਸ਼ੁਰੂ ਤੋਂ ਹੀ ਆਪਣੀ ਖੇਡ ਨਾਲ ਇਰਾਦੇ ਸਾਫ ਕਰ ਦਿੱਤੇ ਅਤੇ ਸਾਰੇ ਮੈਚ ਵਿੱਚ ਦਬਦਬਾ ਕਾਇਮ ਰੱਖ ਕੇ ਜਿੱਤ ਹਾਸਲ ਕੀਤੀ। -ਪੀਟੀਆਈ





News Source link

LEAVE A REPLY

Please enter your comment!
Please enter your name here