ਪਾਕਿਸਤਾਨ: ਪੰਜਾਬ ਦੀ ਮੁੱਖ ਮੰਤਰੀ ਮਰੀਅਮ ਨਵਾਜ਼ ਵੱਲੋਂ ਕੈਂਸਰ ਦੀਆਂ ਅਫ਼ਵਾਹਾਂ ਖਾਰਜ

Must read


ਲਾਹੌਰ, 14 ਨਵੰਬਰ

ਪੰਜਾਬ ਦੀ ਮੁੱਖ ਮੰਤਰੀ ਮਰੀਅਮ ਨਵਾਜ਼ ਨੇ ਮੀਡੀਆ ਦੀਆਂ ਉਨ੍ਹਾਂ ਰਿਪੋਰਟਾਂ ਨੂੰ ਖਾਰਜ ਕੀਤਾ ਹੈ ਜਿਨ੍ਹਾਂ ’ਚ ਉਨ੍ਹਾਂ ਨੂੰ ਗਲੇ ਦਾ ਕੈਂਸਰ ਹੋਣ ਦਾ ਦਾਅਵਾ ਕੀਤਾ ਗਿਆ ਸੀ। ਮਰੀਅਮ ਨੇ ਸਪੱਸ਼ਟ ਕੀਤਾ ਕਿ ਉਨ੍ਹਾਂ ਦੀ ਸਿਹਤ ਸਮੱਸਿਆ ਪੈਰਾਥਾਈਰੌਇਡ ਗਲੈਂਡ ਨਾਲ ਸਬੰਧਤ ਹੈ ਜਿਸ ਦਾ ਇਲਾਜ ਸਿਰਫ ਸਵਿਟਜ਼ਰਲੈਂਡ ਜਾਂ ਅਮਰੀਕਾ ’ਚ ਉਪਲੱਬਧ ਹੈ। ਇੰਗਲੈਂਡ ’ਚ ਇਸ ਦਾ ਇਲਾਜ ਨਹੀਂ ਹੁੰਦਾ। ਮਰੀਅਮ ਨਵਾਜ਼ ਨੇ ਲੰਡਨ ’ਚ ਬੁੱਧਵਾਰ ਨੂੰ ਆਪਣੀ ਪਾਰਟੀ ਦੇ ਕਾਰਕੁਨਾਂ ਨੂੰ ਕਿਹਾ, ‘‘ਪਿਛਲੇ ਕੁਝ ਦਿਨਾਂ ਤੋਂ ਸੋਸ਼ਲ ਮੀਡੀਆ ’ਤੇ ਇਹ ਅਟਕਲਾਂ ਚੱਲ ਰਹੀਆਂ ਸਨ ਕਿ ਮੈਂ ਗਲੇ ਦੇ ਕੈਂਸਰ ਤੋਂ ਪੀੜਤ ਹਾਂ। ਪਰ ਖ਼ੁਦਾ ਦੀ ਰਹਿਮਤ ਨਾਲ ਮੈਨੂੰ ਕੈਂਸਰ ਨਹੀਂ ਹੈ।’’ -ਪੀਟੀਆਈ



News Source link

- Advertisement -

More articles

- Advertisement -

Latest article