ਪਾਕਿਸਤਾਨ ’ਚ ਫਿਦਾਈਨ ਹਮਲਾ, ਅੱਠ ਜ਼ਖ਼ਮੀ

0
227


ਪਿਸ਼ਾਵਰ, 18 ਜੁਲਾਈ
ਉੱਤਰ-ਪੱਛਮੀ ਪਾਕਿਸਤਾਨ ਵਿੱਚ ਸੁਰੱਖਿਆ ਬਲਾਂ ਦੇ ਕਾਫ਼ਲੇ ਨੂੰ ਨਿਸ਼ਾਨਾ ਬਣਾ ਕੇ ਫਿਦਾਈਨ ਹਮਲਾ ਕੀਤਾ ਗਿਆ। ਇਸ ਹਮਲੇ ਵਿੱਚ ਅੱਠ ਜਣੇ ਜ਼ਖ਼ਮੀ ਹੋ ਗਏ ਜਿਨ੍ਹਾਂ ਵਿੱਚ ਛੇ ਅਰਧਸੈਨਿਕ ਬਲ ਦੇ ਜਵਾਨ ਹਨ। ਇਹ ਹਮਲਾ ਪਿਸ਼ਾਵਰ ਦੇ ਪੌਸ਼ ਰਿਹਾਇਸ਼ੀ ਇਲਾਕੇ ਹਯਾਤਾਬਾਦ ਟਾਊਨਸ਼ਿਪ ਵਿੱਚ ਕੀਤਾ ਗਿਆ। ਇੱਥੇ ਫਰੰਟੀਅਰ ਕੋਰ (ਐੱਫਸੀ) ਦਾ ਮੁੱਖ ਦਫ਼ਤਰ ਹੈ। -ਪੀਟੀਆਈ



News Source link