ਪਸ਼ੂ ਨਾਲ ਟਕਰਾਉਣ ਕਰ ਕੇ ਨੌਜਵਾਨ ਦੀ ਮੌਤ

Must read


ਲਖਵਿੰਦਰ ਸਿੰਘ

ਮਲੋਟ, 22 ਸਤੰਬਰ

ਬਠਿੰਡਾ ਵਿਖੇ ਇਕ ਨਿੱਜੀ ਬੈਂਕ ਵਿਚ ਨੌਕਰੀ ਕਰਨ ਵਾਲੇ ਮਲੋਟ ਦੇ ਵਸਨੀਕ ਨੌਜਵਾਨ ਦੀ ਸੜਕ ਹਾਦਸੇ ਦੌਰਾਨ ਮੌਤ ਹੋ ਗਈ। ਲਵਪ੍ਰੀਤ ਸਿੰਘ ਪੁੱਤਰ ਗੁਰਸੇਵਕ ਸਿੰਘ, ਅਜੀਤ ਨਗਰ, ਬਠਿੰਡਾ ਤੋਂ ਆਪਣੇ ਮੋਟਰਸਾਈਕਲ ‘ਤੇ ਵਾਪਸ ਮਲੋਟ ਆ ਰਿਹਾ ਸੀ।

ਜਿਉਂ ਹੀ ਉਹ ਪਿੰਡ ਥੇਹੜੀ ਦੇ ਨੇੜੇ ਪਹੁੰਚਿਆ ਤਾਂ ਅਚਾਨਕ ਮੋਟਰਸਾਈਕਲ ਦੇ ਅੱਗੇ ਲਾਵਾਰਸ ਪਸ਼ੂ ਆ ਗਿਆ, ਜਿਸ ਨਾਲ ਵੱਜਣ ਕਾਰਨ ਲਵਪ੍ਰੀਤ ਡਿੱਗ ਪਿਆ। ਇਸ ਕਾਰਨ ਉਸ ਨੂੰ ਗੰਭੀਰ ਸੱਟਾਂ ਵੱਜੀਆਂ ਅਤੇ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਇਸ ਨੌਜਵਾਨ ਦਾ ਕਰੀਬ ਦੋ ਸਾਲ ਪਹਿਲਾਂ ਹੀ ਵਿਆਹ ਹੋਇਆ ਸੀ ਤੇ ਇਕ ਬੇਟਾ ਹੈ।



News Source link
#ਪਸ #ਨਲ #ਟਕਰਉਣ #ਕਰ #ਕ #ਨਜਵਨ #ਦ #ਮਤ

- Advertisement -

More articles

- Advertisement -

Latest article