ਪਟਿਆਲਾ: ਬਿਸ਼ਨ ਨਗਰ ’ਚ ਘਰ ਦੀ ਛੱਤ ਡਿੱਗਣ ਕਾਰਨ ਨੌਜਵਾਨ ਦੀ ਮੌਤ

Must read


ਸਰਬਜੀਤ ਸਿੰਘ ਭੰਗੂ

ਪਟਿਆਲਾ, 16 ਦਸੰਬਰ

ਇਥੋਂ ਦੇ ਬਿਸ਼ਨ ਨਗਰ ਗਲੀ ਨੰਬਰ-7 ਵਿੱਚ ਅੱਜ ਤੜਕੇ 4.30 ਵਜੇ ਘਰ ਦੀ ਛੱਤ ਡਿੱਗਣ ਕਾਰਨ 25 ਸਾਲਾ ਸੁਰਜੀਤ ਸਿੰਘ ਉਰਫ਼ ਰਾਜਵੀਰ ਸਿੰਘ ਦੀ ਮੌਤ ਹੋ ਗਈ। ਉਹ ਇਥੇ ਕਿਰਾਏਦਾਰ  ਸੀ ਅਤੇ ਮਜ਼ਦੂਰੀ ਕਰਦਾ ਸੀ। ਮਕਾਨ ਮਾਲਕ ਤੇਲੂ ਰਾਮ ਦਾ ਕਹਿਣਾ ਹੈ ਕਿ ਇਹ ਲੈਟਰ ਕਾਫ਼ੀ ਸਾਲ ਪੁਰਾਣਾ ਸੀ। ਇਸ ਤੋਂ ਇਲਾਵਾ ਇਸ ਦੇ ਨਾਲ ਹੀ ਲੱਗਦਾ ਮਕਾਨ ਵੀ ਹਾਲ ਹੀ ’ਚ ਢਾਹਿਆ ਗਿਆ ਸੀ, ਜਿਸ ਦੀਆਂ ਕੱਢੀਆ ਗਈਆਂ ਨੀਹਾਂ ਇਸ ਘਰ ਦੇ ਨਾਲ ਹੀ ਲੱਗਦੀਆਂ ਸਨ। ਇਸ ਕਰਕੇ ਖਦਸ਼ਾ ਜ਼ਾਹਰ ਕੀਤਾ ਜਾ ਰਿਹਾ ਹੈ ਕਿ ਕਿਤੇ ਇਹ ਲੈਟਰ ਇਸੇ ਕਾਰਨ ਹੀ ਨਾ ਡਿੱਗਿਆ ਗਿਆ ਹੋਵੇ ਪਰ ਇਸ ਜਾਂਚ ਕਰਨੀ ਬਾਕੀ ਹੈ।





News Source link

- Advertisement -

More articles

- Advertisement -

Latest article