ਨਾਰਥ ਈਸਟ ਐਕਸਪ੍ਰੈਸ ਗੱਡੀ ਦੇ ਛੇ ਡੱਬੇ ਲੀਹੋਂ ਲੱਥੇ, ਕਈ ਮੁਸਾਫਿਰ ਜ਼ਖ਼ਮੀ

0
243


ਪਟਨਾ, 11 ਅਕਤੂਬਰ

ਦਿੱਲੀ ਦੇ ਆਨੰਦ ਵਿਹਾਰ ਟਰਮਨਿਸ ਤੋਂ ਚੱਲੀ ਨਾਰਥ ਈਸਟ ਐਕਸਪ੍ਰੈਸ ਗੱਡੀ ਦੇ ਪੰਜ ਡੱਬੇ ਅੱਜ ਬਿਹਾਰ ਦੇ ਬਕਸਰ ਨੇੜੇ ਰਘੂਨਾਥਪੁਰ ਸਟੇਸ਼ਨ ਨਜ਼ਦੀਕ ਲੀਹ ਤੋਂ ਲੱਥ ਗਏ। ਇਹ ਹਾਦਸਾ ਰਾਤ 9.35 ਵਜੇ ਵਾਪਰਿਆ। ਈਸਟ ਸੈਂਟਰਲ ਰੇਲਵੇ ਦੇ ਪਬਲਿਕ ਰਿਲੇਸ਼ਨ ਅਧਿਕਾਰੀ ਅਨੁਸਾਰ ਫਿਲਹਾਲ ਕਿਸੇ ਮੁਸਾਫਿਰ ਦੀ ਮੌਤ ਬਾਰੇ ਕੋਈ ਸੂਚਨਾ ਨਹੀਂ ਹੈ ਪਰ ਕੁਝ ਮੁਸਾਫਿਰਾਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ। ਇਹ ਰੇਲ ਗੱਡੀ ਅਸਾਮ ਦੇ ਗੁਹਾਟੀ ਸ਼ਹਿਰ ਨੇੜੇ ਕਮਾਖਿਆ ਜਾ ਰਹੀ ਸੀ। ਖਬਰ ਦੇ ਹੋਰਨਾਂ ਵੇਰਵਿਆਂ ਦੀ ਉਡੀਕ ਕੀਤੀ ਜਾ ਰਹੀ ਹੈ। -ਪੀਟੀਆਈ



News Source link