ਨਸ਼ੇ ਨੇ ਲਈ ਨੌਜਵਾਨ ਦੀ ਜਾਨ

Must read


ਮਾਨਸਾ (ਪੱਤਰ ਪ੍ਰੇਰਕ):

ਇੱਥੋਂ ਨੇੜਲੇ ਪਿੰਡ ਅਹਿਮਦਪੁਰ ਦੇ ਇੱਕ ਨੌਜਵਾਨ ਦੀ ਨਸ਼ੇ ਕਾਰਨ ਮੌਤ ਹੋ ਗਈ। ਪੁਲੀਸ ਨੇ ਇਸ ਸਬੰਧੀ ਮ੍ਰਿਤਕ ਦੇ ਚਾਰ ਦੋਸਤਾਂ ਖ਼ਿਲਾਫ਼ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲੀਸ ਨੂੰ ਮ੍ਰਿਤਕ ਦੇ ਪਿਤਾ ਬਲਵੀਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਪੁੱਤਰ ਜਸ਼ਨਪ੍ਰੀਤ ਸਿੰਘ ਨੂੰ ਉਸ ਦੇ ਦੋਸਤ- ਜਸਪ੍ਰੀਤ, ਮਨਦੀਪ, ਜਸਕਰਨ ਅਤੇ ਮਿੰਟੂ ਵਾਸੀ ਕਲੀਪੁਰ ਫਾਟਕ, ਬੁਢਲਾਡਾ (ਜੋ ਨਸ਼ਾ ਕਰਨ ਦੇ ਆਦੀ ਹਨ) ਨੇ ਮਿਲ ਕੇ ਜ਼ਿਆਦਾ ਮਾਤਰਾ ’ਚ ਕੋਈ ਨਸ਼ੀਲੀ ਚੀਜ਼ ਦੇ ਦਿੱਤੀ ਜਿਸ ਕਾਰਨ ਜਸ਼ਨਪ੍ਰੀਤ ਦੀ ਮੌਤ ਹੋ ਗਈ। ਉਨ੍ਹਾਂ ਕਿਹਾ ਕਿ ਚਾਰੇ ਨੌਜਵਾਨਾਂ ਨੇ ਲਾਸ਼ ਨੂੰ ਸੁਨਾਮ ਵਿੱਚ ਡਰੇਨ ਦੀ ਪਟੜੀ ਕੋਲ ਝਾੜੀਆਂ ’ਚ ਸੁੱਟ ਦਿੱਤਾ। ਪੁਲੀਸ ਨੇ ਉਨ੍ਹਾਂ ਦੇ ਪਰਿਵਾਰ ਨੂੰ ਇਸ ਘਟਨਾ ਸਬੰਧੀ ਸੂਚਿਤ ਕੀਤਾ। ਪੁਲੀਸ ਚਾਰਾਂ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।



News Source link

- Advertisement -

More articles

- Advertisement -

Latest article