ਧਰਨੇ ਦੌਰਾਨ ਮਾਣੂੰਕੇ ਦੇ ਘਰ ਅੱਗੇ ਬਿਜਲੀ ਦੀ ਤਾਰ ਨੂੰ ਪਾਈ ਕੁੰਡੀ ਦਾ ਮਾਮਲਾ ਭਖਿਆ

Must read


ਜਸਬੀਰ ਸਿੰਘ ਸ਼ੇਤਰਾ

ਜਗਰਾਉਂ, 10 ਮਾਰਚ

ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ ਅੱਜ ਹਲਕਾ ਵਿਧਾਇਕਾ ਸਰਵਜੀਤ ਕੌਰ ਮਾਣੂੰਕੇ ਦੀ ਸਥਾਨਕ ਰਿਹਾਇਸ਼ ਦਾ ਕਿਸਾਨ ਜਥੇਬੰਦੀਆਂ ਨੇ ਘਿਰਾਓ ਕੀਤਾ। ਧਰਨੇ ਦੌਰਾਨ ਇਕ ਵਾਰ ਬਿਜਲੀ ਦੀ ਕੁੰਡੀ ਦਾ ਰੌਲਾ ਪੈ ਗਿਆ। ਜਮਹੂਰੀ ਕਿਸਾਨ ਸਭਾ ਦੇ ਆਗੂ ਬਲਰਾਜ ਸਿੰਘ ਕੋਟਉਮਰਾ, ਬੀਕੇਯੂ (ਡਕੌਂਦਾ) ਦੇ ਜ਼ਿਲ੍ਹਾ ਪ੍ਰਧਾਨ ਮਹਿੰਦਰ ਸਿੰਘ ਕਮਾਲਪੁਰਾ ਨੇ ਹੋਰਨਾਂ ਦੇ ਨਾਲ ਇਕ ਖੰਭੇ ’ਤੇ ਬਿਜਲੀ ਦੀਆਂ ਤਾਰਾਂ ’ਤੇ ਪਾਈ ਕੁੰਡੀ ਦਿਖਾਈ। ਉਨ੍ਹਾਂ ਕਿਹਾ ਕਿ ਇਹ ਬਿਜਲੀ ਚੋਰੀ ਦਾ ਮਾਮਲਾ ਹੈ ਜੋ ਕਥਿਤ ਵਿਧਾਇਕਾ ਦੀ ਰਿਹਾਇਸ਼ ’ਤੇ ਹੁੰਦੀ ਹੈ। ਇਸ ਬਾਰੇ ਐਕਸੀਅਨ ਗੁਰਪ੍ਰੀਤ ਮਹਿੰਦਰ ਸਿੰਘ ਸਿੱਧੂ ਨੇ ਕਿਹਾ ਕਿ ਮੀਟਰ ਟਰਾਂਸਫਾਰਮਰ ਜਾਂ ਕੋਠੀ ਦੇ ਪਿੱਛੇ ਲੱਗਿਆ ਹੋਵੇਗਾ। ਆਏ ਹੋਏ ਬਿੱਲਾਂ ਬਾਰੇ ਉਨ੍ਹਾਂ ਖਾਤਾ ਚੈੱਕ ਕਰਨ ਤੋਂ ਬਾਅਦ ਹੀ ਕੁਝ ਦੱਸਣ ਦੀ ਗੱਲ ਕਹੀ। ਦੂਜੇ ਪਾਸੇ ਵਿਧਾਇਕਾ ਮਾਣੂੰਕੇ ਨੇ ਕੁੰਡੀ ਲਾਉਣ ਸਬੰਧੀ ਦੋਸ਼ ਨਕਾਰਦਿਆਂ ਕਿਹਾ ਕਿ ਉਨ੍ਹਾਂ ਦੇ ਪੁੱਤਰ ਦੇ ਨਾਂ ’ਤੇ ਮੀਟਰ ਲੱਗਿਆ ਹੋਇਆ ਹੈ।

ਧਰਨੇ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕਿਸਾਨ ਜਥੇਬੰਦੀਆਂ ਨਾਲ ਮੀਟਿੰਗ ਸਮੇਂ ਅਖਤਿਆਰ ਕੀਤੇ ਵਤੀਰੇ, ਮੀਟਿੰਗ ਅੱਧ ਵਿਚਾਲੇ ਛੱਡ ਕੇ ਭੱਜਣ ਅਤੇ ਕਿਸਾਨ ਆਗੂਆਂ ਦੀਆਂ ਗ੍ਰਿਫ਼ਤਾਰੀਆਂ ਦੇ ਰੋਸ ਵਜੋਂ ਇਹ ਘਿਰਾਓ ਕਰਨ ਦਾ ਸੱਦਾ ਦਿੱਤਾ ਗਿਆ ਸੀ। ਇਸ ਸਮੇਂ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਮੁੱਖ ਮੰਤਰੀ ਦੇ ਨਾਲ ਹੀ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਤੇ ਮੰਤਰੀਆਂ ’ਤੇ ਨਿਸ਼ਾਨਾ ਸੇਧਿਆ। ਇਸ ਤੋਂ ਪਹਿਲਾਂ ਵੱਖ-ਵੱਖ ਕਿਸਾਨ ਜਥੇਬੰਦੀਆਂ ਦੇ ਆਗੂਆਂ ਗੁਰਮੇਲ ਸਿੰਘ ਰੂਮੀ, ਇੰਦਰਜੀਤ ਧਾਲੀਵਾਲ, ਮਹਿੰਦਰ ਸਿੰਘ ਕਮਾਲਪੁਰਾ, ਬਲਰਾਜ ਸਿੰਘ ਰਾਜੂ, ਬੀਬੀ ਸੁਖਵੰਤ ਕੌਰ ਗਾਲਿਬ, ਪਰਵਾਰ ਸਿੰਘ ਗਾਲਿਬ, ਮਲਕੀਤ ਸਿੰਘ ਹਠੂਰ, ਬਲਦੇਵ ਸਿੰਘ ਬਿੱਲੂ, ਜੋਗਿੰਦਰ ਆਜ਼ਾਦ, ਜਸਵੰਤ ਸਿੰਘ ਭੱਟੀਆਂ, ਬਲਵਿੰਦਰ ਸਿੰਘ ਕੋਠੇ ਪੋਨਾ, ਰਣਬੀਰ ਸਿੰਘ ਬੋਪਾਰਾਏ, ਜੋਗਿੰਦਰ ਸਿੰਘ ਢਿੱਲੋਂ ਕਿਹਾ ਕਿ ਸੱਤਾ ਪ੍ਰਾਪਤੀ ਤੋਂ ਪਹਿਲਾਂ ਜੋ ਗੱਲਾਂ ਭਗਵੰਤ ਮਾਨ ਕਰਦੇ ਰਹੇ ਹਨ ਮੁੱਖ ਮੰਤਰੀ ਬਣਨ ਤੋਂ ਬਾਅਦ ਉਨਾਂ ਦੇ ਉਲਟ ਕੰਮ ਕਰ ਰਹੇ ਹਨ। ਹੁਣ ਤਾਂ ਉਨ੍ਹਾਂ ਦੇ ਮੋਦੀ ਹਕੂਮਤ ਦੇ ਪਦਚਿੰਨ੍ਹਾਂ ‘ਤੇ ਚੱਲਣ ਦੀ ਨੀਤੀ ਵੀ ਲੁਕਵੀਂ ਨਹੀਂ ਰਹੀ। ਦਿੱਲੀ ਦੀ ਸੱਤਾ ਖੁੱਸਣ ਤੋਂ ਬਾਅਦ ਹੁਣ ਨਸ਼ਿਆਂ ਖ਼ਿਲਾਫ਼ ਮਹਿੰਮ ਵਿੱਢੀ ਹੈ ਜਦਕਿ ਤਿੰਨ ਸਾਲਾਂ ਤੋਂ ਇਸ ਨੂੰ ਠੱਲ੍ਹ ਨਹੀਂ ਪਾਈ ਜਾ ਸਕੀ। ਇਸੇ ਤਰ੍ਹਾਂ ਭ੍ਰਿਸ਼ਟਾਚਾਰ, ਨਾਜਾਇਜ਼ ਖਣਨ, ਗੁੰਡਾਗਰਦੀ ਵੀ ਸ਼ਿਖਰਾਂ ‘ਤੇ ਹੈ। ਦੂਜੇ ਪਾਸੇ ਵਿਕਾਸ ਕਾਰਜ ਠੱਪ ਹਨ। ਧਰਨੇ ਵਿੱਚ ਹੁਕਮ ਦੇਹੜਕਾ, ਬਚਿੱਤਰ ਸਿੰਘ ਜਨੇਤਪੁਰਾ, ਦੇਵਿੰਦਰ ਸਿੰਘ ਮਲਸੀਹਾਂ, ਪ੍ਰੇਮ ਸਿੰਘ ਬੁਜਰਗ, ਪਰਮਜੀਤ ਸਿੰਘ ਸਵੱਦੀ, ਜਗਜੀਤ ਸਿੰਘ ਕਲੇਰ, ਇੰਦਰਜੀਤ ਸਿੰਘ ਲੋਧੀਵਾਲ ਤੇ ਹੋਰ ਸ਼ਾਮਲ ਹੋਏ।



News Source link
#ਧਰਨ #ਦਰਨ #ਮਣਕ #ਦ #ਘਰ #ਅਗ #ਬਜਲ #ਦ #ਤਰ #ਨ #ਪਈ #ਕਡ #ਦ #ਮਮਲ #ਭਖਆ

- Advertisement -

More articles

- Advertisement -

Latest article