ਦੋ ਪਰਿਵਾਰਾਂ ਦੇ ਆਪਸੀ ਝਗੜੇ ਕਾਰਨ ਦੋਵਾਂ ਧਿਰਾਂ ਖ਼ਿਲਾਫ਼ ਕੇਸ ਦਰਜ

Must read


ਪੱਤਰ ਪ੍ਰੇਰਕ

ਲਹਿਰਾਗਾਗਾ, 4 ਜੂਨ

ਨੇੜਲੇ ਪਿੰਡ ਦੋਲਾ ਸਿੰਘ ਵਾਲਾ ਵਿੱਚ ਦੋ ਪਰਿਵਾਰਾਂ ਵਿੱਚ ਆਪਸੀ ਝਗੜੇ ਕਾਰਨ ਦੋਵਾਂ ਧਿਰਾਂ ਖ਼ਿਲਾਫ਼ ਕਰਾਸ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਐੱਸਐੱਚਓ ਧਰਮਗੜ੍ਹ ਨੇ ਦੱਸਿਆ ਕਿ ਵੀਰਪਾਲ ਕੌਰ ਪਤਨੀ ਗੁਰਵਿੰਦਰ ਸਿੰਘ ਵਾਸੀ ਦੋਲਾ ਸਿੰਘ ਵਾਲਾ ਨੇ ਬਿਆਨ ਦਿੱਤਾ ਹੈ ਕਿ ਉਹ ਆਪਣੇ ਪਤੀ ਗੁਰਵਿੰਦਰ ਸਿੰਘ ਸਮੇਤ ਆਪਣੇ ਪੇਕੇ ਘਰ ਆਪਣੇ ਮਾਤਾ ਪਿਤਾ ਪਾਸ ਰਹਿੰਦੀ ਹੈ, ਜਿਥੇ ਉਸ ਦੇ ਘਰ ਦੇ ਨਾਲ ਹੀ ਉਸ ਦੇ ਚਾਚੇ ਬਲਜੀਤ ਸਿੰਘ ਦਾ ਘਰ ਹੈ। ਬੀਤੇ ਦਿਨ ਉਸ ਦੀ ਭੈਣ ਜਸਪਾਲ ਕੌਰ ਵੀ ਉਨ੍ਹਾਂ ਕੋਲ ਆਈ ਹੋਈ ਸੀ ਤੇ ਉਹ ਸਾਰੇ ਘਰ ਦੇ ਵਿਹੜੇ ਵਿੱਚ ਬੈਠੇ ਸਨ ਤਾਂ ਉਸ ਦਾ ਚਾਚਾ ਬਲਜੀਤ ਸਿੰਘ, ਚਾਚੀ ਸੁਖਵੀਰ ਕੌਰ ਤੇ ਚਾਚੇ ਦਾ ਲੜਕਾ ਕਰਮਜੀਤ ਸਿੰਘ ਉਨ੍ਹਾਂ ਗਾਲੀ ਗਲੋਚ ਕਰਨ ਲੱਗੇ ਤੇ ਜਦੋਂ ਉਨ੍ਹਾਂ ਨੂੰ ਅਜਿਹਾ ਕਰਨ ਦਾ ਕਾਰਨ ਪੁੱਛਿਆ ਤਾ ਉਹ ਕੰਧ ਟੱਪ ਕੇ ਉਨ੍ਹਾਂ ਦੇ ਘਰ ਆ ਗਏ ਉਸ ਤੇ ਗੁਰਵਿੰਦਰ ਸਿੰਘ ਦੀ ਕੁੱਟਮਾਰ ਕਰ ਕੇ ਉਨ੍ਹਾਂ ਨੂੰ ਜ਼ਖ਼ਮੀ ਕਰ ਦਿੱਤਾ। ਜ਼ਖਮੀਆਂ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ। ਉਧਰ ਪੁਲੀਸ ਨੇ

ਬਲਜੀਤ ਸਿੰਘ ਦੇ ਬਿਆਨ ’ਤੇ ਕਰਾਸ ਕੇਸ ਦਰਜ ਕੀਤਾ ਹੈ। ਇਸ ਮਾਮਲੇ ’ਚ ਅਜੇ ਕਿਸੇ ਦੀ ਗ੍ਰਿਫ਼ਤਾਰੀ ਨਹੀਂ ਹੋਈ।



News Source link

- Advertisement -

More articles

- Advertisement -

Latest article