ਦੇਸ਼ ’ਚ ਕਰੋਨਾ ਦੇ 797 ਨਵੇਂ ਮਾਮਲੇ ਤੇ 5 ਮੌਤਾਂ

Must read


ਨਵੀਂ ਦਿੱਲੀ, 29 ਦਸੰਬਰ

ਦੇਸ਼ ਵਿੱਚ ਪਿਛਲੇ 24 ਘੰਟਿਆਂ ਵਿੱਚ ਕੋਵਿਡ-19 ਦੇ 797 ਨਵੇਂ ਮਾਮਲੇ ਸਾਹਮਣੇ ਆਏ ਹਨ ਅਤੇ ਇਲਾਜ ਅਧੀਨ ਮਰੀਜ਼ਾਂ ਦੀ ਗਿਣਤੀ 4,091 ਦਰਜ ਕੀਤੀ ਗਈ ਹੈ। ਇਸ ਸਾਲ 19 ਮਈ ਤੋਂ ਬਾਅਦ ਦੇਸ਼ ਵਿੱਚ ਇੱਕ ਦਿਨ ਵਿੱਚ ਸਾਹਮਣੇ ਆਏ ਕਰੋਨਾ ਦੇ ਇਹ ਸਭ ਤੋਂ ਵੱਧ ਮਾਮਲੇ ਹਨ। ਅੱਜ ਸਵੇਰੇ 8 ਵਜੇ ਤੱਕ ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਵੱਲੋਂ ਜਾਰੀ ਅੰਕੜਿਆਂ ਦੇ ਅਨੁਸਾਰ ਪਿਛਲੇ 24 ਘੰਟਿਆਂ ਵਿੱਚ ਕਰੋਨਾ ਕਾਰਨ ਪੰਜ ਮੌਤਾਂ ਹੋਈਆਂ ਹਨ। ਕੇਰਲ ਵਿੱਚ ਦੋ ਅਤੇ ਮਹਾਰਾਸ਼ਟਰ, ਪੁਡੂਚੇਰੀ ਅਤੇ ਤਾਮਿਲਨਾਡੂ ਵਿੱਚ ਇੱਕ-ਇੱਕ ਮਰੀਜ਼ ਦੀ ਮੌਤ ਹੋਈ ਹੈ।



News Source link

- Advertisement -

More articles

- Advertisement -

Latest article