ਪ੍ਰਵਾਸੀ ਦਿੱਲੀ ਹਾਈ ਕੋਰਟ ਨੇ ਸੱਜਣ ਕੁਮਾਰ ਖ਼ਿਲਾਫ਼ ਮਾਮਲੇ ’ਚ ਕਤਲ ਦੀ ਧਾਰਾ ਜੋੜਨ ਦਾ ਨਿਰਦੇਸ਼ ਦਿੱਤਾ By Mehra Media Team May 31, 2024 0 183 Share FacebookXPinterestWhatsApp Must read US Wife Murder Case : ਕੈਲੀਫੋਰਨੀਆ 'ਚ ਪੰਜਾਬੀ ਮੂਲ ਦੀ ਨਰਸ ਦਾ ਪਤੀ ਵੱਲੋਂ ਕਤਲ , ਜੰਗਲ ਵਿੱਚੋਂ ਮਿਲੀ ਲਾਸ਼ October 28, 2026 Punjab News: ਪੰਜਾਬ ਤੋਂ ਵੱਡੀ ਖਬਰ, ਸੋਸ਼ਲ ਮੀਡੀਆ ਐਕਟੀਵਿਸਟ ਨੂੰ ਕੀਤਾ ਗਿਆ ਗ੍ਰਿਫ਼ਤਾਰ, BSNL ਜੇਈ ਨੂੰ… October 28, 2026 BJP Party: ਚੋਣਾਂ ਤੋਂ ਪਹਿਲਾਂ ਵੱਡੀ ਖਬਰ, ਭਾਜਪਾ ਨੇ ਹਰਦੀਪ ਪੁਰੀ ਨੂੰ ਉਮੀਦਵਾਰ ਐਲਾਨਿਆ… October 28, 2026 Bikram Majithia ਨਾਲ ਜੁੜੇ ਮਾਮਲੇ 'ਚ ਵੱਡੀ ਕਾਰਵਾਈ ! ਮੋਹਾਲੀ ਅਦਾਲਤ 'ਚ ਸਪਲੀਮੈਂਟਰੀ ਚਾਰਜਸ਼ੀਟ ਦਾਖ਼ਲ October 28, 2026 Mehra Media Teamhttps://punjabimedia.in ਮਨਧੀਰ ਸਿੰਘ ਦਿਓਲਨਵੀਂ ਦਿੱਲੀ, 30 ਮਈ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਅਤੇ ਜਨਰਲ ਸਕੱਤਰ ਜਗਦੀਪ ਸਿੰਘ ਕਾਹਲੋਂ ਨੇ ਦੱਸਿਆ ਕਿ ਬੀਤੇ ਸਮੇਂ ਵਿੱਚ ਰੋਜ਼ ਐਵੇਨਿਊ ਕੋਰਟ ’ਚ 1984 ਕਤਲੇਆਮ ਦੇ ਮਾਮਲੇ ਦੀ ਚੱਲ ਰਹੀ ਸੁਣਵਾਈ ਦੌਰਾਨ ਕਾਂਗਰਸੀ ਆਗੂ ਸੱਜਣ ਕੁਮਾਰ ਖ਼ਿਲਾਫ਼ ਲੱਗੀ ਧਾਰਾ 302 ਅਤੇ 325 ਖ਼ਤਮ ਕਰ ਦਿੱਤੀਆਂ ਗਈਆਂ ਸਨ। ਉਨ੍ਹਾਂ ਇਸ ਮਾਮਲੇ ਵਿੱਚ ਦਿੱਲੀ ਦੇ ਉਪ ਰਾਜਪਾਲ ਨੂੰ ਸਾਰੇ ਵੇਰਵੇ ਦੇ ਕੇ ਦੱਸਿਆ ਸੀ ਕਿ ਇਹ ਸਿੱਖ ਨਸਲਕੁਸ਼ੀ ਦਾ ਮਾਮਲਾ ਹੈ ਜਿਸ ਵਿੱਚ ਰੰਗਾਨਾਥਨ ਕਮਿਸ਼ਨ ਦੀਆਂ ਸਿਫ਼ਾਰਸ਼ਾਂ ਮਗਰੋਂ ਥਾਣਾ ਵਿਕਾਸਪੁਰੀ ਵਿੱਚ 1992 ’ਚ ਐੱਫਆਈਆਰ ਨੰਬਰ 227/92 ਤੇ ਐੱਫਆਈਆਰ ਨੰਬਰ 264/92 ਥਾਣਾ ਦਰਜ ਹੋਈਆਂ ਸਨ। ਆਗੂਆਂ ਨੇ ਦੱਸਿਆ ਕਿ ਸੱਜਣ ਕੁਮਾਰ 1984 ਦੀ ਸਿੱਖ ਨਸਲਕੁਸ਼ੀ ਦੌਰਾਨ ਜਿਸ ਭੀੜ ਦੀ ਅਗਵਾਈ ਕਰ ਰਿਹਾ ਸੀ, ਉਸ ਨੇ ਸੋਹਣ ਸਿੰਘ ਤੇ ਅਵਤਾਰ ਸਿੰਘ ਨਾਮ ਦੇ ਦੋ ਸਿੱਖਾਂ ਦਾ ਕਤਲ ਕੀਤਾ ਸੀ। ਦਿੱਲੀ ਗੁਰਦੁਆਰਾ ਕਮੇਟੀ ਵੱਲੋਂ ਦਿੱਤੀ ਗਈ ਅਰਜ਼ੀ ਦਾ ਨੋਟਿਸ ਲੈਂਦਿਆਂ ਉਪ ਰਾਜਪਾਲ ਨੇ ਵਿਸ਼ੇਸ਼ ਜਾਂਚ ਟੀਮ ਨੂੰ ਸੱਜਣ ਕੁਮਾਰ ਖ਼ਿਲਾਫ਼ ਹਾਈ ਕੋਰਟ ਵਿੱਚ ਅਪੀਲ ਦਾਇਰ ਕਰਨ ਲਈ ਕਿਹਾ ਸੀ। ਦੋਹਾਂ ਆਗੂਆਂ ਨੇ ਦੱਸਿਆ ਕਿ ਅੱਜ ਹਾਈ ਕੋਰਟ ਵਿੱਚ ਮਾਮਲੇ ਦੀ ਸੁਣਵਾਈ ਦੌਰਾਨ ਜੱਜ ਨੇ ਮੰਨਿਆ ਕਿ ਸੱਜਣ ਕੁਮਾਰ ਨੂੰ ਬਰੀ ਕੀਤਾ ਜਾਣਾ ਗਲਤ ਹੈ ਅਤੇ ਉਸ ਖ਼ਿਲਾਫ਼ ਦਰਜ ਮਾਮਲੇ ’ਚ ਧਾਰਾ 302 ਤੇ 325 ਦੀਆਂ ਧਾਰਾਵਾਂ ਜੋੜੀਆਂ ਜਾਣੀਆਂ ਚਾਹੀਦੀਆਂ ਹਨ। ਅਦਾਲਤ ਨੇ ਮਾਮਲੇ ’ਚ ਮੁੜ ਤੋਂ ਉਕਤ ਦੋਵੇਂ ਧਾਰਾਵਾਂ ਜੋੜਨ ਦਾ ਨਿਰਦੇਸ਼ ਦਿੱਤਾ ਹੈ। News Source link #ਦਲ #ਹਈ #ਕਰਟ #ਨ #ਸਜਣ #ਕਮਰ #ਖਲਫ #ਮਮਲ #ਚ #ਕਤਲ #ਦ #ਧਰ #ਜੜਨ #ਦ #ਨਰਦਸ਼ #ਦਤ Tagsਸਜਣਹਈਕਤਲਕਮਰਕਰਟਖਲਫਚਜੜਨਦਦਤਦਲਧਰਨਨਰਦਸ਼ਮਮਲ Share FacebookXPinterestWhatsApp Previous articleਬੰਬਈ ਹਾਈ ਕੋਰਟ ਵੱਲੋਂ 19 ਸਾਲਾ ਮਹਿਲਾ ਨੂੰ ਗਰਭ ਡੇਗਣ ਦੀ ਇਜਾਜ਼ਤNext articleਮਲਾਇਕਾ ਅਰੋੜਾ ਦਾ White ਲੁੱਕ - Advertisement - More articles ਸਹਿਮੇ ਲੋਕ: ਰਾਸ਼ਨ ਦੀਆਂ ਦੁਕਾਨਾਂ ਅਤੇ ਪੈਟਰੋਲ ਪੰਪਾਂ ’ਤੇ ਲੱਗੀ ਭੀੜ May 9, 2025 ਰੌਬਰਟ ਪ੍ਰੀਵੋਸਟ ਪਹਿਲੇ ਅਮਰੀਕੀ ਪੋਪ ਬਣੇ May 9, 2025 ਸਕੂਲ ਵਿੱਚ ਅਨਾਜ ਘਪਲੇ ਸਬੰਧੀ ਵਿਜੀਲੈਂਸ ਤੇ ਉੱਚ ਅਧਿਕਾਰੀਆਂ ਨੂੰ ਪੱਤਰ May 8, 2025 - Advertisement - Latest article US Wife Murder Case : ਕੈਲੀਫੋਰਨੀਆ 'ਚ ਪੰਜਾਬੀ ਮੂਲ ਦੀ ਨਰਸ ਦਾ ਪਤੀ ਵੱਲੋਂ ਕਤਲ , ਜੰਗਲ ਵਿੱਚੋਂ ਮਿਲੀ ਲਾਸ਼ October 28, 2026 Punjab News: ਪੰਜਾਬ ਤੋਂ ਵੱਡੀ ਖਬਰ, ਸੋਸ਼ਲ ਮੀਡੀਆ ਐਕਟੀਵਿਸਟ ਨੂੰ ਕੀਤਾ ਗਿਆ ਗ੍ਰਿਫ਼ਤਾਰ, BSNL ਜੇਈ ਨੂੰ… October 28, 2026 BJP Party: ਚੋਣਾਂ ਤੋਂ ਪਹਿਲਾਂ ਵੱਡੀ ਖਬਰ, ਭਾਜਪਾ ਨੇ ਹਰਦੀਪ ਪੁਰੀ ਨੂੰ ਉਮੀਦਵਾਰ ਐਲਾਨਿਆ… October 28, 2026 Bikram Majithia ਨਾਲ ਜੁੜੇ ਮਾਮਲੇ 'ਚ ਵੱਡੀ ਕਾਰਵਾਈ ! ਮੋਹਾਲੀ ਅਦਾਲਤ 'ਚ ਸਪਲੀਮੈਂਟਰੀ ਚਾਰਜਸ਼ੀਟ ਦਾਖ਼ਲ October 28, 2026 Health Tips : ਮੌਸਮ ਬਦਲਦੇ ਹੀ ਹੋ ਜਾਂਦੇ ਹੋ ਬਿਮਾਰ? ਅੱਜ ਤੋਂ ਹੀ ਅਪਣਾ ਲਓ ਇਹ 5 ਆਦਤਾਂ! October 28, 2026