ਦਿੱਲੀ ਹਾਈ ਕੋਰਟ ਦੇ ਹੁਕਮਾਂ ਤੋਂ ਬਾਅਦ ‘ਆਪ’ ਨੂੰ ਨਵਾਂ ਦਫ਼ਤਰ ਅਲਾਟ – Punjabi Tribune

0
192


ਨਵੀਂ ਦਿੱਲੀ, 25 ਜੁਲਾਈ

ਦਿੱਲੀ ਹਾਈ ਕੋਰਟ ਦੇ ਨਿਰਦੇਸ਼ਾਂ ਤੋਂ ਬਾਅਦ ‘ਆਪ’ ਨੂੰ ਲੁਟੀਅਨਜ਼ ਦਿੱਲੀ ਖੇਤਰ ‘ਚ ਨਵਾਂ ਦਫ਼ਤਰ ਅਲਾਟ ਕੀਤਾ ਗਿਆ ਹੈ। ਪਾਰਟੀ ਸੂਤਰਾਂ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ‘ਆਪ’ ਦਾ ਨਵਾਂ ਦਫ਼ਤਰ ਪੰਡਿਤ ਰਵੀ ਸ਼ੰਕਰ ਸ਼ੁਕਲਾ ਲੇਨ ‘ਚ ਬੰਗਲਾ ਨੰਬਰ ਇਕ ਹੈ। ‘ਆਪ’ ਦਾ ਦਫ਼ਤਰ ਪਹਿਲਾਂ ਰੌਜ਼ ਐਵੇਨਿਊ ਵਿਖੇ ਸਥਿਤ ਸੀ। ਦਿੱਲੀ ਹਾਈ ਕੋਰਟ ਨੇ ‘ਆਪ’ ਨੂੰ ਰਾਸ਼ਟਰੀ ਪਾਰਟੀ ਦੇ ਦਰਜੇ ਦੀ ਮਾਨਤਾ ਦਿੰਦੇ ਹੋਏ ਦਫਤਰ ਦੀ ਜਗ੍ਹਾ ਦੀ ਵੰਡ ’ਤੇ ਫੈਸਲਾ ਕਰਨ ਲਈ ਕੇਂਦਰ ਨੂੰ ਵੀਰਵਾਰ ਤੱਕ ਦਾ ਸਮਾਂ ਦਿੱਤਾ ਹੈ। -ਪੀਟੀਆਈ



News Source link