ਚੇਨੱਈ, 24 ਅਗਸਤ
ਤਾਮਿਲਨਾਡੂ ਅਧਾਰਿਤ ਉੱਦਮੀ ਸਪੇਸ ਜ਼ੋਨ ਇੰਡੀਆ ਨੇ ਅੱਜ ਆਪਣਾ ਪਹਿਲਾ ਮੁੜ ਵਰਤਿਆ ਜਾਣ ਵਾਲਾ ਹਾਈਬ੍ਰਿਡ ਰਾਕੇਟ ਮਿਸ਼ਨ ਰਹੂਮੀ-2024 (ਆਰਐੱਚਯੂਐੱਮਆਈ) ਸਫਲਤਾਪੂਰਵਕ ਲਾਂਚ ਕੀਤਾ ਹੈ। ਇਸ ’ਤੇ ਆਲਮੀ ਤਪਸ਼ ਅਤੇ ਜਲਵਾਯੂ ਤਬਦੀਲੀ ਬਾਰੇ ਖੋਜ ਕਰਨ ਲਈ ਇੱਕ ਮੋਬਾਈਲ ਪਲੈਟਫਾਰਮ ਲਾਇਆ ਗਿਆ ਹੈ। ਸਪੇਸ ਜ਼ੋਨ ਇੰਡੀਆ ਦੇ ਸੰਸਥਾਪਕ ਅਤੇ ਸੀਈਓ ਆਨੰਦ ਮੇਗਾਲਿੰਗਮ ਨੇ ਕਿਹਾ ਕਿ ਇਹ ਰਾਕੇਟ 3.5 ਮੀਟਰ ਉੱਚਾ ਹੈ ਅਤੇ ਇਸ ਨੂੰ ਲਗਪਗ ਸਵੇਰੇ ਲਗਪਗ 7.25 ਵਜੇ ਲਾਂਚ ਕੀਤਾ ਗਿਆ। ਇਹ ਲਗਪਗ 35 ਕਿਲੋਮੀਟਰ ਦੀ ਉਚਾਈ ਤੱਕ ਉੱਡਿਆ।’’ ਮੇਗਾਲਿੰਗਮ ਨੇ ਆਖਿਆ ਕਿ ਆਰਐੱਚਯੂਐੱਮਆਈ ਦਾ ਨਾਮ ਉਨ੍ਹਾਂ ਦੇ ਬੇੇਟੇ ਰਹੂਮਿਥਰਨ ਦੇ ਨਾਂ ’ਤੇ ਰੱਖਿਆ ਗਿਆ ਹੈ। -ਪੀਟੀਆਈ