ਤਰਸੇਮ ਭਵਾਨੀਗੜ੍ਹ ਇਕਾਈ ਚੰਨੋਂ ਦੇ ਮੁਖੀ ਬਣੇ

0
128



ਭਵਾਨੀਗੜ੍ਹ: ਤਰਕਸ਼ੀਲ ਸੁਸਾਇਟੀ ਪੰਜਾਬ ਚੰਨੋਂ ਇਕਾਈ ਦਾ ਇਜਲਾਸ ਜ਼ੋਨ ਆਗੂ ਸੁਖਦੀਪ ਭਵਾਨੀਗੜ੍ਹ ਦੀ ਨਿਗਰਾਨੀ ਹੇਠ ਹੋਇਆ। ਇਕਾਈ ਮੁਖੀ ਰਾਣਾ ਕਾਲਾਝਾੜ ਨੇ ਆਪਣੀ ਪਿਛਲੇ ਸਾਲਾਂ ਦੇ ਕਾਰਜਾਂ ਅਤੇ ਲੇਖਾ-ਜੋਖਾ ਰਿਪੋਰਟ ਪੇਸ਼ ਕੀਤੀ, ਜਿਸ ਨੂੰ ਹਾਊਸ ਨੇ ਭਰਵੇਂ ਹੁੰਗਾਰੇ ਨਾਲ ਪ੍ਰਵਾਨ ਕੀਤਾ। ਇਸ ਉਪਰੰਤ ਇਕਾਈ ਮੁਖੀ ਵੱਲੋਂ ਆਪਣੀ ਕਾਰਜਕਾਰਨੀ ਕਮੇਟੀ ਨੂੰ ਭੰਗ ਕੀਤਾ ਗਿਆ। ਇਸ ਉਪਰੰਤ ਜ਼ੋਨ ਆਗੂ ਸੁਖਦੀਪ ਸਿੰਘ ਦੀ ਨਿਗਰਾਨੀ ਹੇਠ ਸਰਬ ਸੰਮਤੀ ਨਾਲ ਅਗਲੇ ਦੋ ਸਾਲਾਂ ਲਈ ਚੋਣ ਕੀਤੀ, ਜਿਸ ਵਿੱਚ ਜਥੇਬੰਦਕ ਮੁਖੀ ਤਰਸੇਮ ਭਵਾਨੀਗੜ੍ਹ, ਮੀਡੀਆ ਵਿਭਾਗ ਮੁਖੀ ਅੰਮ੍ਰਿਤ ਪਾਲ ਕਾਲਾਝਾੜ, ਵਿੱਤ ਮੁਖੀ ਉਮੇਸ਼ ਚੰਨੋਂ, ਮਾਨਸਿਕ ਸਿਹਤ ਸਲਾਹ ਮਸ਼ਵਰਾ ਵਿਭਾਗ ਮੁਖੀ ਸੁਖਦੀਪ ਭਵਾਨੀਗੜ੍ਹ ਅਤੇ ਸੱਭਿਆਚਾਰਕ ਵਿਭਾਗ ਮੁਖੀ ਕੁਲਬੀਰ ਮੁਨਸ਼ੀ ਵਾਲਾ ਨੂੰ ਚੁਣਿਆ ਗਿਆ। -ਪੱਤਰ ਪ੍ਰੇਰਕ

The post ਤਰਸੇਮ ਭਵਾਨੀਗੜ੍ਹ ਇਕਾਈ ਚੰਨੋਂ ਦੇ ਮੁਖੀ ਬਣੇ appeared first on Punjabi Tribune.



News Source link