28.5 C
Patiāla
Friday, April 17, 2026

ਤਰਕਸ਼ੀਲ ਸੁਸਾਇਟੀ ਵੱਲੋਂ ਨਵਾਂ ਕੈਲੰਡਰ ਤੇ ਡਾਇਰੀ ਜਾਰੀ

Must read


ਲੁਧਿਆਣਾ: ਤਰਕਸ਼ੀਲ ਸੁਸਾਇਟੀ ਪੰਜਾਬ (ਜ਼ੋਨ ਲੁਧਿਆਣਾ) ਦੀ ਮੀਟਿੰਗ ਜ਼ੋਨ ਦਫ਼ਤਰ ਲੁਧਿਆਣਾ ਵਿੱਚ ਜਥੇਬੰਦਕ ਮੁਖੀ ਜਸਵੰਤ ਜੀਰਖ ਦੀ ਪ੍ਰਧਾਨਗੀ ਹੇਠ ਹੋਈ। ਮੀਡੀਆ ਮੁਖੀ ਹਰਚੰਦ ਭਿੰਡਰ ਨੇ ਦੱਸਿਆ ਕਿ ਇਸ ਵਿੱਚ ਸੁਸਾਇਟੀ ਦੇ ਕੰਮ ਢੰਗ ਨੂੰ ਹੋਰ ਸੁਚਾਰੂ ਤੇ ਲੋਕ ਪੱਖੀ ਬਣਾਉਣ ਲਈ ਚਰਚਾ ਕੀਤੀ ਗਈ। ਮੀਟਿੰਗ ਵਿੱਚ ਕੈਨੇਡਾ ਤੋਂ ਪਹੁੰਚੇ ਪ੍ਰੋਗਰੈਸਿਵ ਕਲਚਰਲ ਐਸੋਸੀਏਸ਼ਨ ਤਰਕਸ਼ੀਲ ਗਤੀਵਿਧੀਆਂ ਨਾਲ ਜੁੜੇ ਆਗੂ ਮਾਸਟਰ ਭਜਨ ਸਿੰਘ ਨੇ ਕੈਨੇਡਾ ਅਤੇ ਸਾਡੇ ਦੇਸ਼ ਵਿੱਚਲੀਆਂ ਰਸਮਾਂ ਦੇ ਅੰਤਰ ਬਾਰੇ ਵੱਖਰੇਵਾਂ ਕਰਦਿਆਂ ਸਾਡੇ ਲੋਕਾਂ ਦੀਆਂ ਅੰਧਵਿਸ਼ਵਾਸੀ ਰਸਮਾਂ ਨੂੰ ਬੇਲੋੜਾ ਕਰਾਰ ਦਿੱਤਾ। ਇਸ ਮੌਕੇ ਤਰਕਸ਼ੀਲ ਰਸਾਲੇ ਦਾ ਨਵਾਂ ਅੰਕ ਸਮੇਤ ਕੈਲੰਡਰ ਤੇ ਡਾਇਰੀ ਰਿਲੀਜ਼ ਕੀਤੇ ਗਏ। ਮੀਟਿੰਗ ਵਿੱਚ ਵਿੱਤ ਮੁਖੀ ਆਤਮਾ ਸਿੰਘ, ਸਭਿਆਚਾਰਕ ਮੁਖੀ ਸਮਸ਼ੇਰ ਨੂਰਪੁਰੀ, ਜਗਰਾਓਂ ਇਕਾਈ ਮੁਖੀ ਕਰਤਾਰ ਸਿੰਘ ਵੀਰਾਨ, ਲੁਧਿਆਣਾ ਮੁਖੀ ਬਲਵਿੰਦਰ ਸਿੰਘ, ਕੋਹਾੜਾ ਇਕਾਈ ਮੁਖੀ ਮਾ. ਰੁਪਿੰਦਰ ਪਾਲ ਅਤੇ ਮਲੇਰਕੋਟਲਾ ਇਕਾਈ ਤੋਂ ਜੀਵਨ ਸਿੰਘ ਸ਼ਾਮਲ ਸਨ। -ਖੇਤਰੀ ਪ੍ਰਤੀਨਿਧ



News Source link

- Advertisement -

More articles

- Advertisement -

Latest article