ਜੋਗਿੰਦਰ ਸਿੰਘ ਮਾਨ
ਮਾਨਸਾ, 23 ਅਪਰੈਲ
ਨਹਿਰੂ ਮੈਮੋਰੀਅਲ ਸਰਕਾਰੀ ਕਾਲਜ, ਮਾਨਸਾ ਵਿੱਚ ਕਾਨਵੋਕੇਸ਼ਨ ਅਤੇ ਸਾਲਾਨਾ ਇਨਾਮ ਵੰਡ ਸਮਾਰੋਹ ਪ੍ਰਿੰਸੀਪਲ ਡਾ. ਜਯੋਤਸਨਾ ਦੀ ਅਗਵਾਈ ਹੇਠ ਕਰਵਾਇਆ ਗਿਆ। ਮੁੱਖ ਮਹਿਮਾਨ ਵਜੋਂ ਬੁਢਲਾਡਾ ਹਲਕੇ ਦੇ ਵਿਧਾਇਕ ਪ੍ਰਿੰਸੀਪਲ ਬੁੱਧ ਰਾਮ ਨੇ ਸ਼ਿਰਕਤ ਕੀਤੀ। ਵਿਧਾਇਕ ਬੁੱਧ ਰਾਮ ਨੇ ਡਿਗਰੀ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਚ ਵਿਦਿਆ ਪ੍ਰਾਪਤ ਕਰਨਾ ਬਹੁਤ ਥੋੜ੍ਹੇ ਵਿਦਿਆਰਥੀਆਂ ਦੇ ਹਿੱਸੇ ਆਉਂਦਾ ਹੈ, ਉਹ ਸੁਭਾਗੇ ਹੋ ਜਿਹੜੇ ਆਪਣੀ ਡਿਗਰੀ ਪੂਰੀ ਕਰਨ ਉਪਰੰਤ ਇਸ ਵਿਸ਼ੇਸ਼ ਸਮਾਗਮ ਵਿੱਚ ਗਾਊਨ ਪਾ ਕੇ ਡਿਗਰੀ ਪ੍ਰਾਪਤ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਪੜ੍ਹਾਈ ਕਰਨ ਨਾਲ ਹੀ ਵਿਅਕਤੀ ਅਸਲੀ ਵਿਦਵਾਨ ਬਣਦਾ ਹੈ। ਉਨ੍ਹਾਂ ਆਪਣੇ ਅਨੁਭਵ ਬਾਰੇ ਗੱਲ ਕਰਦਿਆਂ ਕਿਹਾ ਕਿ ਉਹ ਆਪਣੀ ਪੜ੍ਹਾਈ ਕਾਰਨ ਹੀ ਵਿਧਾਨ ਸਭਾ ਵਿੱਚ ਵੱਖ-ਵੱਖ ਮਸਲਿਆਂ ’ਤੇ ਤਰਕ ਪੂਰਨ ਵਿਚਾਰ ਪੇਸ਼ ਕਰਨ ’ਚ ਸਫ਼ਲ ਹੋਏ ਹਨ। ਉਨ੍ਹਾਂ ਕਿਹਾ ਕਿ ਸਾਰਿਆਂ ਨੂੰ ਆਪਣੀ ਮਾਤ ਭਾਸ਼ਾ ਪੰਜਾਬੀ ’ਤੇ ਮਾਣ ਹੋਣਾ ਚਾਹੀਦਾ ਹੈ, ਕਿਉਂਕਿ ਸਾਡੀ ਮਾਤ ਭਾਸ਼ਾ ਵਿੱਚ ਉਚ ਪੱਧਰੀ ਸਾਹਿਤ ਪਿਆ ਹੈ।
ਵਿਧਾਇਕ ਵੱਲੋਂ ਪੜ੍ਹਾਈ ਅਤੇ ਸਹਿ ਵਿਦਿਅਕ ਗਤੀ-ਵਿਧੀਆਂ ਵਿੱਚ ਪੁਜੀਸ਼ਨਾਂ ਹਾਸਲ ਕਰਨ ਵਾਲੇ ਕਾਲਜ ਕਲਰ ਨਾਲ ਸਨਮਾਨਿਆ ਗਿਆ ਤੇ ਵੱਖ-ਵੱਖ ਕਲਾਸਾਂ ਦੇ 108 ਵਿਦਿਆਰਥੀਆਂ ਨੂੰ ਡਿਗਰੀਆਂ ਪ੍ਰਦਾਨ ਕੀਤੀਆਂ ਗਈਆਂ। ਇਸ ਮੌਕੇ ਡਾ. ਜਸਕਰਨ ਸਿੰਘ, ਡਾ. ਸੁਪਨਦੀਪ ਕੌਰ, ਪ੍ਰੋ. ਸੁਖਦੀਪ ਸਿੰਘ, ਡਾ. ਸੀਮਾ ਜਿੰਦਲ, ਡਾ. ਅਵਿਨਾਸ਼ ਕੁਮਾਰ, ਡਾ. ਜਸਪ੍ਰੀਤ ਕੌਰ, ਡਾ. ਗੁਰਤੇਜ ਸਿੰਘ, ਪ੍ਰੋ. ਲਖਵੀਰ ਸਿੰਘ, ਪ੍ਰੋ. ਹਰਜਿੰਦਰ ਸਿੰਘ, ਡਾ. ਰਾਵਿੰਦਰ ਸਿੰਘ, ਡਾ. ਅਜਮੀਤ ਕੌਰ, ਡਾ. ਕੁਲਦੀਪ ਸਿੰਘ, ਡਾ. ਹਰਵਿੰਦਰ ਕੌਰ, ਡਾ.ਜਨਕ ਰਾਜ ਸਿੰਗਲਾ, ਐਡਵੋਕੇਟ ਬੀ.ਐਨ ਗੋਇਲ ਤੇ ਹੋਰ ਹਾਜ਼ਰ ਸਨ।
The post ਡਿਗਰੀ ਪ੍ਰਾਪਤ ਕਰਨਾ ਹਰ ਕਿਸੇ ਦੇ ਹਿੱਸੇ ਨਹੀਂ ਆਉਂਦਾ: ਬੁੱਧ ਰਾਮ appeared first on Punjabi Tribune.