ਟੀ-20: ਸ੍ਰੀਲੰਕਾ ਨੇ ਭਾਰਤ ਨੂੰ 16 ਦੋੜਾਂ ਨਾਲ ਹਰਾਇਆ

0
197


ਪੁਣੇ, 5 ਜਨਵਰੀ

ਸ੍ਰੀਲੰਕਾ ਨੇ ਇੱਥੇ ਦੂਜੇ ਟੀ-20 ਮੈਚ ਵਿੱਚ ਭਾਰਤ ਨੂੰ 16 ਦੌੜਾਂ ਨਾਲ ਹਰਾ ਕੇ ਤਿੰਨ ਮੈਚਾਂ ਦੀ ਲੜੀ ਵਿੱਚ 1-1 ਦੀ ਬਰਾਬਰੀ ਕਰ ਲਈ ਹੈ। ਭਾਰਤ ਵੱਲੋਂ ਬੱਲਬਾਜ਼ੀ ਦਾ ਸੱਦਾ ਮਿਲਣ ’ਤੇ ਪਹਿਲਾਂ ਖੇਡਦਿਆਂ ਸ੍ਰੀਲੰਕਾ ਨੇ 206 ਦੌੜਾਂ ਬਣਾਈਆਂ ਸਨ। ਜਵਾਬ ਵਿੱਚ ਜਿੱਤ ਲਈ 207 ਦੌੜਾਂ ਦਾ ਟੀਚਾ ਹਾਸਲ ਕਰਨ ਉੱਤਰੀ ਭਾਰਤੀ ਟੀਮ ਨਿਰਧਾਰਿਤ 20 ਓਵਰਾਂ ਵਿੱਚ 190 ਦੌੜਾਂ ਹੀ ਬਣਾ ਸਕੀ। ਲੜੀ ਦਾ ਤੀਜਾ ਅਤੇ ਆਖਰੀ ਮੈਚ 7 ਜਨਵਰੀ ਨੂੰ ਰਾਜਕੋਟ ਵਿੱਚ ਖੇਡਿਆ ਜਾਵੇਗਾ। ਭਾਰਤੀ ਟੀਮ ਦੇ ਕਪਤਾਨ ਹਾਰਦਿਕ ਪਾਂਡਿਆ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਟੀਮ ਵਿੱਚ ਸੰਜੂ ਸੈਮਸਨ ਤੇ ਹਰਸ਼ਲ ਪਟੇਲ ਦੀ ਥਾਂ ਰਾਹੁਲ ਤ੍ਰਿਪਾਠੀ ਤੇ ਅਰਸ਼ਦੀਪ ਸਿੰਘ ਨੂੰ ਸ਼ਾਮਲ ਕੀਤਾ ਗਿਆ। ਇਸੇ ਦੌਰਾਨ ਸ੍ਰੀਲੰਕਾ ਨੇ ਬੱਲੇਬਾਜ਼ੀ ਕਰਦਿਆਂ ਛੇ ਵਿਕਟਾਂ ਗੁਆ ਕੇ 206 ਦੋੜਾਂ ਬਣਾਈਆਂ ਤੇ ਭਾਰਤ ਨੂੰ ਜਿੱਤ ਲਈ 207 ਦੌੜਾਂ ਦਾ ਟੀਚਾ ਦਿੱਤਾ ਹੈ। ਟੀਮ ਦੇ ਖਿਡਾਰੀ ਦਸੁਨ ਸ਼ਨਾਕਾ (ਨਾਬਾਦ 56) ਤੇ ਕੁਸਾਲ ਮੈਂਡਿਸ ਨੇ ਅਰਧ ਸੈਂਕੜੇ ਜੜੇ ਹਨ। ਵੇਰਵਿਆਂ ਅਨੁਸਾਰ ਟੀਮ ਦੇ ਸਲਾਮੀ ਬੱਲੇਬਾਜ਼ਾਂ ਮੈਂਡਿਸ (53) ਤੇ ਪਾਥੁਮ ਨਿਸਾਂਕਾ ਨੇ 33 ਦੌੜਾਂ ਦੇ ਯੋਗਦਾਨ ਨਾਲ ਸ੍ਰੀਲੰਕਾ ਨੂੰ ਚੰਗੀ ਸ਼ੁਰੂਆਤ ਦਿਵਾਈ। ਦੋਹਾਂ ਨੇ 80 ਦੌੜਾਂ ਦੀ ਸਾਂਝੇਦਾਰੀ ਕੀਤੀ। ਇਸ ਦੇ ਜਵਾਬ ਵਿੱਚ ਟੀਮ ਇੰਡੀਆ 20 ਓਵਰਾਂ ਵਿੱਚ 8 ਵਿਕਟਾਂ ਗੁਆ ਕੇ 190 ਦੌੜਾਂ ਹੀ ਬਣਾ ਸਕੀ ਤੇ ਮੈਚ ਹਾਰ ਗਈ। ਸ੍ਰੀਲੰਕਾ ਦੀ ਟੀਮ ਨੇ ਭਾਰਤ ਨੂੰ 16 ਦੌੜਾਂ ਨਾਲ ਮਾਤ ਦਿੱਤੀ ਤੇ ਸੀਰੀਜ਼ 1-1 ਨਾਲ ਬਰਾਬਰ ਹੋ ਗਈ ਹੈ। ਦੋਹਾਂ ਦੇਸ਼ਾਂ ਵਿੱਚ ਤੀਜਾ ਤੇ ਫੈਸਲਾਕੁਨ ਮੈਚ 7 ਜਨਵਰੀ ਨੂੰ ਰਾਜਕੋਟ ਵਿੱਚ ਖੇਡਿਆ ਜਾਵੇਗਾ।-ਪੀਟੀਆਈ





News Source link

LEAVE A REPLY

Please enter your comment!
Please enter your name here