ਟੀ-20 ਵਿਸ਼ਵ ਕੱਪ: ਸਹਿ ਮੇਜ਼ਬਾਨ ਅਮਰੀਕਾ ਸੁਪਰ ਅੱਠ ’ਚ ਦਾਖ਼ਲ, ਪਾਕਿਸਤਾਨ ਬਾਹਰ

Must read


ਫਲੋਰੀਡਾ, 14 ਜੂਨ

ਟੀ-20 ਵਿਸ਼ਵ ਕੱਪ ਦਾ ਸਹਿ-ਮੇਜ਼ਬਾਨ ਅਮਰੀਕਾ ਅੱਜ ਇਥੇ ਆਇਰਲੈਂਡ ਖਿਲਾਫ਼ ਆਖਰੀ ਗਰੁੱਪ ਮੁਕਾਬਲਾ ਮੀਂਹ ਦੀ ਭੇਟ ਚੜ੍ਹਨ ਮਗਰੋਂ ਪੰਜ ਅੰਕਾਂ ਨਾਲ ਸੁਪਰ ਅੱਠ ਗੇੜ ਵਿਚ ਦਾਖ਼ਲ ਹੋ ਗਿਆ। ਅਮਰੀਕਾ ਦੀ ਇਸ ਪੇਸ਼ਕਦਮੀ ਨਾਲ ਸਾਬਕਾ ਚੈਂਪੀਅਨ ਪਾਕਿਸਤਾਨ ਟੂਰਨਾਮੈਂਟ ’ਚੋਂ ਬਾਹਰ ਹੋ ਗਿਆ। ਗਰੁੱਪ ਏ ਵਿਚੋਂ ਭਾਰਤ ਤੇ ਅਮਰੀਕਾ ਦੀਆਂ ਟੀਮਾਂ ਨੇ ਸੁਪਰ 8 ਵਿਚ ਥਾਂ ਬਣਾਈ ਹੈ। ਅਮਰੀਕਾ ਦੇ ਚਾਰ ਮੁਕਾਬਲਿਆਂ ਵਿਚ ਪੰਜ ਅੰਕ ਹਨ ਜਦੋਂਕਿ ਪਾਕਿਸਤਾਨ ਦਾ ਅਜੇ ਆਇਰਲੈਂਡ ਖਿਲਾਫ਼ ਇਕ ਮੁਕਾਬਲਾ ਬਚਿਆ ਸੀ ਅਤੇ ਜੇ ਪਾਕਿਸਤਾਨੀ ਟੀਮ ਇਹ ਮੁਕਾਬਲਾ ਜਿੱਤ ਵੀ ਜਾਂਂਦੀ ਹੈ ਤਾਂ ਉਸ ਦੇ ਚਾਰ ਅੰਕ ਹੋਣੇ ਸਨ। -ਪੀਟੀਆਈ



News Source link

- Advertisement -

More articles

- Advertisement -

Latest article