ਜੌਰਜੀਆ: ਰੈਸਤਰਾਂ ’ਚ ਦਮ ਘੁੱਟਣ ਕਾਰਨ ਫੌਤ ਹੋਏ 11 ਭਾਰਤੀਆਂ ਵਿੱਚ ਝੰਡਾ ਕਲਾਂ ਦੀ ਲੜਕੀ ਵੀ ਸ਼ਾਮਲ

Must read


ਬਲਜੀਤ ਸਿੰਘ

ਸਰਦੂਲਗੜ੍ਹ, 17 ਦਸੰਬਰ

ਜੌਰਜੀਆ ਵਿੱਚ ਬਰਫੀਲੇ ਤੂਫਾਨ ਮਗਰੋਂ ਇੱਕ ਰੈਸਤਰਾਂ ਵਿੱਚ ਦਮ ਘੁੱਟਣ ਕਾਰਨ 11 ਭਾਰਤੀਆਂ ਦੀ ਮੌਤ ਹੋ ਗਈ ਜਿਨ੍ਹਾਂ ਵਿੱਚ ਸਰਦੂਲਗੜ੍ਹ ਦੇ ਪਿੰਡ ਝੰਡਾ ਕਲਾਂ ਦੀ ਲੜਕੀ ਵੀ ਸ਼ਾਮਲ ਹੈ। ਉਸ ਦੀ ਪਛਾਣ ਮਨਿੰਦਰ ਕੌਰ (27) ਪੁੱਤਰੀ ਜਗਤਾਰ ਸਿੰਘ ਵਜੋਂ ਹੋਈ ਹੈ। ਮ੍ਰਿਤਕਾ ਦੇ ਪਿਤਾ ਜਗਤਾਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਧੀ ਮਨਿੰਦਰ ਕੌਰ ਪਿਛਲੇ ਛੇ ਸਾਲਾਂ ਤੋਂ ਵਰਕ ਪਰਮਿਟ ’ਤੇ ਜੌਰਜੀਆ ਗਈ ਸੀ। ਉਹ ਭਾਰਤੀ ਰੈਸਤਰਾਂ ਵਿੱਚ ਕੰਮ ਕਰਦੀ ਸੀ। ਬੀਤੇ ਦਿਨੀ ਬਰਫੀਲਾ ਤੂਫਾਨ ਆਉਣ ਕਰਕੇ ਉਹ ਆਪਣੇ ਸਾਥੀਆਂ ਸਮੇਤ ਰਾਤ ਸਮੇਂ ਹੀਟਰ ਲਗਾ ਕੇ ਸੁੱਤੀ ਸੀ। ਇਸ ਦੌਰਾਨ ਦਮ ਘੁੱਟਣ ਕਾਰਨ ਉਨ੍ਹਾਂ ਦੀ ਮੌਤ ਹੋ ਗਈ। ਲੜਕੀ ਦਾ ਵੱਡਾ ਭਰਾ ਪੈਰਿਸ ਵਿੱਚ ਰਹਿੰਦਾ ਹੈ। ਜਦੋਂ ਉਸ ਨੇ 13 ਦਸੰਬਰ ਨੂੰ ਵਾਪਰੀ ਇਸ ਘਟਨਾ ਪੜਤਾਲ ਕੀਤੀ ਤਾਂ ਪਤਾ ਲੱਗਿਆ ਕਿ ਉਸ ਦੀ ਭੈਣ ਮਨਿੰਦਰ ਕੌਰ ਵੀ ਇਸ ਹਾਦਸੇ ਦਾ ਸ਼ਿਕਾਰ ਹੋ ਗਈ। ਇਸ ਮੰਦਭਾਗੀ ਘਟਨਾ ਕਰਕੇ ਪਰਿਵਾਰ ਤੇ ਪਿੰਡ ਵਾਸੀਆਂ ’ਚ ਗਮ ਦ‍ ਮਾਹੌਲ ਹੈ। ਸਮੂਹ ਪਿੰਡ ਵਾਸੀਆਂ ਤੇ ਪਰਿਵਾਰ ਵੱਲੋਂ ਸੂਬਾ ਸਰਕਾਰ ਤੇ ਭਾਰਤ ਸਰਕਾਰ ਨੂੰ ਅਪੀਲ ਕੀਤੀ ਕਿ ਮਨਿੰਦਰ ਕੌਰ ਦੀ ਮ੍ਰਿਤਕ ਦੇਹ ਵਾਪਸ ਲਿਆਂਦੀ ਜਾਵੇ ਤਾਂ ਜੋ ਧਾਰਮਿਕ ਰਸਮਾਂ ਅਨੁਸਾਰ ਉਸ ਦਾ ਅੰਤਿਮ ਸੰਸਕਾਰ ਹੋ ਸਕੇ।



News Source link

- Advertisement -

More articles

- Advertisement -

Latest article