28.6 C
Patiāla
Sunday, August 16, 2026

ਜੀਓ ਵੱਲੋਂ 11 ਸ਼ਹਿਰਾਂ ਵਿੱਚ 5 ਜੀ ਸੇਵਾਵਾਂ ਦੀ ਸ਼ੁਰੂਆਤ

Must read


ਨਵੀਂ ਦਿੱਲੀ, 28 ਦਸੋਬਰ 

ਰਿਲਾਇੰਸ ਜੀਓ ਨੇ ਬੁੱਧਵਾਰ ਨੂੰ ਲਖਨਊ, ਤਿ੍ਵੇਂਦਰਮ, ਮੈਸੂਰ, ਨਾਸਿਕ, ਔਰੰਗਾਬਾਦ ਅਤੇ ਚੰਡੀਗੜ੍ਹ ਸਮੇਤ 11 ਸ਼ਹਿਰਾਂ ਵਿੱਚ ਆਪਣੀਆਂ 5 ਜੀ ਸੇਵਾਵਾਂ ਦੀ ਸ਼ੁਰੂਆਤ ਕੀਤੀ।  ਕੰਪਨੀ ਦੇ ਬਿਆਨ ਅਨੁਸਾਰ ਮੁਹਾਲੀ, ਪੰਚਕੂਲਾ, ਜ਼ੀਰਕਪੁਰ, ਖਰੜ ਅਤੇ ਡੇਰਾਬੱਸੀ ਵਿੱਚ ਵੀ ਜੀਓ ਦੀਆਂ 5 ਜੀ ਸੇਵਾਵਾਂ ਸ਼ੁਰੂ ਹੋ ਚੁੱਕੀਆਂ ਹਨ। ਬਿਆਨ ਅਨੁਸਾਰ, ਰਿਲਾਇੰਜ ਜੀਓ ਉਪਰੋਕਤ ਸ਼ਹਿਰਾਂ ਵਿੱਚ 5 ਜੀ ਸੇਵਾ ਸ਼ੁਰੂ ਕਰਨ ਵਾਲੀ ਇਕੋ ਇਕ ਕੰਪਨੀ ਬਣ ਗਈ ਹੈ। ਇਨ੍ਹਾਂ ਸ਼ਹਿਰਾਂ ਵਿੱਚ ਜੀਓ ਖਪਤਕਾਰਾਂ ਨੂੰ ਅੱਜ ਬਿਨਾਂ ਕਿਸੇ ਵਾਧੂ ਲਾਗਤ ਦੇ ਇਕ ਜੀਬੀਪੀਐਸ ਸਪੀਡ ’ਤੇ ਅਣਲਿਮਟਿਡ ਡੇਟਾ ਇਸਤੇਮਾਲ ਕਰਨ ਲਈ ਜੀਓ ਵੈਲਕਮ ਆਫਰ ਦੀ ਪੇੇਸ਼ਕਸ਼ ਕੀਤੀ ਗਈ। ਜੀਓ ਦੇ ਬੁਲਾਰੇ ਅਨੁਸਾਰ ਇਹ ਸ਼ਹਿਰ ਅਹਿਮ ਸੈਲਾਨੀ ਕੇਂਦਰ ਹੋਣ ਦੇ ਨਾਲ ਨਾਲ ਮੁਲਕ ਦੇ ਪ੍ਰਮੁੱਖ ਸਿੱਖਿਆ ਕੇਂਦਰ ਵੀ ਹਨ। -ਏਜੰਸੀ 



News Source link

- Advertisement -

More articles

- Advertisement -

Latest article