ਜੀਐੱਸਟੀ ਦੀ ਜੂਨ ’ਚ ਉਗਰਾਹੀ 8 ਫੀਸਦੀ ਵਧ ਕੇ 1.74 ਲੱਖ ਕਰੋੜ ਰੁਪਏ ਹੋਈ

Must read


ਨਵੀਂ ਦਿੱਲੀ, 1 ਜੁਲਾਈ

ਜੀਐਸਟੀ ਦੀ ਜੂਨ ਵਿਚ ਉਗਰਾਹੀ 8 ਫੀਸਦੀ ਵਧ ਕੇ 1.74 ਲੱਖ ਕਰੋੜ ਰੁਪਏ ਹੋ ਗਈ ਹੈ। ਸੂਤਰਾਂ ਨੇ ਦੱਸਿਆ ਕਿ ਇਸ ਵਿੱਤੀ ਸਾਲ (ਅਪਰੈਲ-ਜੂਨ) ਵਿੱਚ ਹੁਣ ਤੱਕ ਵਸਤੂ ਅਤੇ ਸੇਵਾਵਾਂ ਕਰ (ਜੀਐਸਟੀ) ਦੀ ਕੁਲੈਕਸ਼ਨ 5.57 ਲੱਖ ਕਰੋੜ ਰੁਪਏ ਰਹੀ ਹੈ ਜੋ ਮਈ 2024 ਦੇ ਮੁਕਾਬਲੇ 1.73 ਲੱਖ ਕਰੋੜ ਰੁਪਏ ਵੱਧ ਹੈ। ਇਹ ਜੂਨ 2023 ਵਿੱਚ ਇਕੱਠੇ ਕੀਤੇ 1.61 ਲੱਖ ਕਰੋੜ ਰੁਪਏ ਤੋਂ 8 ਫੀਸਦੀ ਵੱਧ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਬਾਅਦ ਸਰਕਾਰ ਟੈਕਸ ਵਸੂਲੀ ਨੂੰ ਲੈ ਕੇ ਕੋਈ ਬਿਆਨ ਜਾਰੀ ਨਹੀਂ ਕਰੇਗੀ। ਈਵਾਈ ਇੰਡੀਆ ਟੈਕਸ ਦੇ ਪਾਰਟਨਰ ਸੌਰਭ ਅਗਰਵਾਲ ਨੇ ਕਿਹਾ ਕਿ ਇਹ ਇੱਕ ਖੁਸ਼ਹਾਲ ਅਰਥਵਿਵਸਥਾ ਨੂੰ ਦਰਸਾਉਂਦਾ ਹੈ ਤੇ ਭਾਰਤੀ ਅਰਥਵਿਵਸਥਾ ਮਜ਼ਬੂਤੀ ਵੱਲ ਵਧ ਰਹੀ ਹੈ। ਪੀਟੀਆਈ

 



News Source link

- Advertisement -

More articles

- Advertisement -

Latest article