ਮਾਛੀਵਾਡ਼ਾ: ਸਿੱਖਿਆ ਵਿਭਾਗ ਪੰਜਾਬ ਵੱਲੋਂ ਕਰਵਾਏ ਗਏ ਜ਼ਿਲ੍ਹਾ ਪੱਧਰੀ ਅੱਥਲੇਟਿਕਸ ਮੁਕਾਬਲਿਆਂ ਵਿੱਚ ਮੂਨ ਲਾਈਟ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਹੇਡੋਂ ਬੇਟ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਸਕੂਲ ਵਿਦਿਆਰਥਣ ਖੁਸ਼ਪ੍ਰੀਤ ਕੌਰ ਨੇ 300 ਮੀਟਰ ਅਤੇ ਮੁਸਕਾਨਦੀਪ ਕੌਰ ਨੇ 800 ਮੀਟਰ ਦੌਡ਼ ਵਿਚ ਪਹਿਲਾ ਸਥਾਨ ਪ੍ਰਾਪਤ ਕੀਤਾ, ਏਕਮਪ੍ਰੀਤ ਸਿੰਘ ਤੇ ਅਨਮੋਲਪ੍ਰੀਤ ਕੌਰ ਨੇ 300 ਮੀਟਰ ਅਤੇ 3000 ਮੀਟਰ ਵਾਕ ਵਿਚ ਕ੍ਰਮਵਾਰ ਦੂਜਾ ਸਥਾਨ ਪ੍ਰਾਪਤ ਕੀਤਾ। ਲਡ਼ਕੀਆਂ ਦੀਆਂ 400 ਤੇ 1600 ਮੀਟਰ ਰਿਲੇਅ ਦੌਡ਼ ’ਚ ਸਕੂਲ ਵਿਦਿਆਰਥਣਾਂ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਇਸ ਮੌਕੇ ਖੁਸ਼ਪ੍ਰੀਤ ਕੌਰ, ਮੁਸਕਾਨਦੀਪ ਕੌਰ, ਅਨਮੋਲਪ੍ਰੀਤ ਕੌਰ ਤੇ ਏਕਮਪ੍ਰੀਤ ਸਿੰਘ ਨੂੰ ਸੂਬਾ ਪੱਧਰੀ ਖੇਡ ਮੁਕਾਬਲਿਆਂ ਲਈ ਚੁਣਿਆ ਗਿਆ। ਪ੍ਰਿੰਸੀਪਲ ਸੁਰਜੀਤ ਸਿੰਘ ਬਾਜਵਾ ਨੇ ਵਿਦਿਆਰਥੀਆਂ ਦੀ ਹੌਸਲਾ ਅਫ਼ਜਾਈ ਕੀਤੀ। -ਪੱਤਰ ਪ੍ਰੇਰਕ
The post ਜ਼ਿਲ੍ਹਾ ਪੱਧਰੀ ਮੁਕਾਬਲਿਆਂ ’ਚ ਮੂਨ ਲਾਈਟ ਸਕੂਲ ਦੀ ਝੰਡੀ appeared first on Punjabi Tribune.
News Source link
#ਜਲਹ #ਪਧਰ #ਮਕਬਲਆ #ਚ #ਮਨ #ਲਈਟ #ਸਕਲ #ਦ #ਝਡ