ਛੱਤੀਸਗੜ੍ਹ: ਰਿਫਾੲਨਰੀ ’ਚ ਕੋਲੇ ਨਾਲ ਭਰਿਆ ਹੌਪਰ ਡਿੱਗਣ ਕਾਰਨ ਤਿੰਨ ਮਜ਼ਦੂਰ ਹਲਾਕ

0
152


ਅੰਬਿਕਾਪੁਰ, 8 ਸਤੰਬਰ

ਛੱਤੀਸਗੜ੍ਹ ਦੇ ਸੁਰਗੁਜਾ ਜ਼ਿਲ੍ਹੇ ਵਿੱਚ ਅੱਜ ਐਲੂਮਿਨਾ ਰਿਫਾਇਨਰੀ ’ਚ ਕੋਲੇ ਨਾਲ ਭਰਿਆ ਹੌਪਰ ਡਿੱਗਣ ਕਾਰਨ ਤਿੰਨ ਮਜ਼ਦੂਰਾਂ ਦੀ ਮੌਤ ਹੋ ਗਈ। ਪੁਲੀਸ ਨੇ ਇਹ ਜਾਣਕਾਰੀ ਦਿੱਤੀ ਅਤੇ ਕਿਹਾ ਕਿ ਘਟਨਾ ’ਚ ਇੱਕ ਵਿਅਕਤੀ ਜ਼ਖਮੀ ਵੀ ਹੋਇਆ ਹੈ। ਉਨ੍ਹਾਂ ਕਿਹਾ ਕਿ ਇੱਕ ਵਰਕਰ ਹਾਲੇ ਲਾਪਤਾ ਹੈ ਜਿਸ ਨੂੰ ਲੱਭਣ ਲਈ ਬਚਾਅ ਕਾਰਜ ਜਾਰੀ ਹਨ। ਇੱਕ ਅਧਿਕਾਰੀ ਨੇ ਦੱਸਿਆ ਕਿ ਅੱਜ ਸਵੇਰੇ 11 ਵਜੇ ਇਹ ਘਟਨਾ ਰਘੂਨਾਥਪੁਰ ਪੁਲੀਸ ਚੌਕੀ ਅਧੀਨ ਪੈਂਦੇ ਪਿੰਡ ਸਿਲਸਿਲਾ ਵਿੱਚ ਮਾ ਕੁਦਰਗੜ੍ਹੀ ਅਲੂਮਿਨਾ ਰਿਫਾਇਨਰੀ ਵਿੱਚ ਵਾਪਰੀ। -ਪੀਟੀਆਈ



News Source link